ਤਾਇਆ ਜੀ


Гео и язык канала: не указан, не указан
Категория: не указана


ਟੈਲੀਗ੍ਰਾਮ ਤੇ ਪੰਜਾਬੀ ਲਿਖਤਾਂ ਦਾ ਇਕਲੌਤਾ ਚੈਨਲ, ਜਿਸ ਵਿਚ ਕੇਵਲ ਲਿਖਤਾਂ ਮਿਲਣਗੀਆਂ।
ਸਾਡੇ ਟੈਲੀਗ੍ਰਾਮ ਉੱਤੇ ਚੱਲ ਰਹੇ ਗਰੁੱਪ
@PunjabiLikhtan
@RanglaPunjab
@PunjabiSahit
@PunjabiNewspaper

Связанные каналы  |  Похожие каналы

Гео и язык канала
не указан, не указан
Категория
не указана
Статистика
Фильтр публикаций


ਕਿਸਾਨ ਅੰਦੋਲਨ ਨਾਲ ਸੰਬੰਧਿਤ ਲਿੰਕ

📣 ਖੇਤੀ ਖ਼ਬਰਾਂ https://t.me/KhetibadiPB

📣 ਪੰਜਾਬੀ ਅਖ਼ਬਾਰ https://t.me/PunjabiNewspaper

👨‍👩‍👦 ਪੰਜਾਬੀ ਲਿਖਤਾਂ https://t.me/PunjabiLikhtan

📣 ਕਿਸਾਨ ਮੋਰਚਾ https://t.me/KisanEktaMorcha

📣 ਪੰਜਾਬੀ ਰੇਡੀਓ https://t.me/joinchat/AAAAAFaiaNWiAviRVmQLhA

📣 ਅੰਦੋਲਨ ਮਿਊਜ਼ਿਕ https://t.me/joinchat/SEidYRegWAqcdAh7

🚜🌾🌻🌾🌻🌾🌻⛽️


ਹਰਿਆਣਾ ਕਹਿੰਦਾ ਪੰਜਾਬ ਸਿਆਂ ਕੀ ਹਾਲ ਈ,,
ਪੰਜਾਬ ਕਹਿੰਦਾ ਬਹੁਤ ਹੀ ਵਧੀਆ,, ਰਾਜਸਥਾਨ ਹੈਰਾਨੀ ਜੀ ਨਾਲ ਦੇਖ ਰਿਹਾ ਸੀ। ਕਹਿੰਦਾ ਬਹੁਤ ਵਧੀਆ ਕਿਦਾਂ......? ਮੋਦੀ ਦਾ ਪਾਇਆ ਹੋਇਆ ਗੰਦ ਹਾਲੇ ਸਾਫ ਨਹੀਂ ਹੋਇਆ।
ਪੰਜਾਬ............. ਜੇ ਮੋਦੀ ਗੰਦ ਨਾ ਪਾਉਂਦਾ ਫਿਰ ਅਪਾ ਏਥੇ ਕਿੱਦਾਂ ਮਿਲਦੇ.....? ਸਭ ਕੁੱਝ ਵਾਹਿਗੁਰੂ ਜੀ ਦੇ ਭਾਣੇ ਅੰਦਰ ਹੀ ਹੁੰਦਾ। ਇਸ ਵਿੱਚ ਵੀ ਜਰੂਰ ਕੁੱਝ ਚੰਗਾ ਹੀ ਸੋਚਿਆ ਹੋਉ ਉਸ ਅਕਾਲ ਪੁਰਖ ਨੇ,, ਸਗੋਂ ਇਸ ਅੰਦੋਲਨ ਨੇ ਤਾਂ ਮੇਰੇ ਮਨ ਤੋਂ ਬਹੁਤ ਵੱਡੀ ਚਿੰਤਾ ਖਤਮ ਕਰਤੀ ਹੁਣ ਮੈਂਨੂੰ ਕੋਈ ਦੁੱਖ ਦਰਦ ਨਹੀਂ ਰਿਹਾ। ਮੇਰਾ ਸਾਰਾ ਪਰਿਵਾਰ ਅੱਜ ਮੇਰੇ ਨਾਲ ਖੜ੍ਹਾ ਏ ਮੈਨੂੰ ਹਮੇਸ਼ਾ ਚਿੰਤਾ ਰਹਿੰਦੀ ਸੀ। ਕਿ ਸ਼ਾਇਦ ਜਮੀਰ ਮਰ ਚੁੱਕੀ ਆ ਮੇਰੇ ਬੱਚਿਆਂ ਦੀ ਪਰ ਹੁਣ ਇਹ ਸੰਕਾ ਤੋਂ ਮੁਕਤ ਆ ਮੈ ਹੁਣ ਤਾਂ ਅੱਪਾ ਹੱਕ ਲੈ ਕਿ ਈ ਜਾਣਾ ਵਾਪਸ ਘਰ ਨੂੰ,,
ਹਰਿਆਣਾ...... ਥੋੜ੍ਹਾ ਭਾਵੁਕ ਜਿਹਾ ਹੋ ਕੇ ਬੋਲਿਆ ਹਾਂ ਯਾਰ ਸੱਚੀ ਗੱਲ ਆ ਕਿੱਥੇ ਮਿਲਣਾ ਸੀ ਅਪਾ ਐਨਾਂ ਸਮਾਂ ਇਕੱਠਿਆਂ ਇਕ ਦੂਜੇ ਨੂੰ,,ਮੈ ਵੀ ਸੁਣਦਾ ਹੁੰਦਾ ਸੀ ਖਬਰਾਂ ਤੇਰੇ ਘਰ ਦੀਆਂ ਬਹੁਤ ਦੁੱਖ ਹੁੰਦਾ ਸੀ। ਹੁਣ ਪਤਾ ਲੱਗਾ ਅਖਬਾਰਾਂ ਵਾਲੇ ਹੀ ਮਸਾਲਾ ਜ਼ਿਆਦਾ ਲਗਾ ਦਿੰਦੇ ਰਹੇ। ਮੈਂਨੂੰ ਤਾਂ ਯਾਰ ਇਸ ਗੱਲ ਦੀ ਖੁਸ਼ੀ ਆ ਕਿ ਅੱਜ ਤੂੰ ਮੇਰੇ ਨਾਲ ਆ,,ਮੈ ਅਕਸ਼ਰ ਸੋਚਦਾ ਹੁੰਦਾ ਸੀ ਕਿ ਪੰਜਾਬ ਮੇਰੇ ਤੋਂ ਬਹੁਤ ਦੂਰ ਹੋ ਗਿਆ। ਹੁਣ ਕਦੀ ਅਸੀਂ ਦੋਨੋਂ ਇਕ ਨਹੀਂ ਹੋ ਸਕਦੇ ,,ਪਰ ਅੱਜ ਤੂੰ ਏਨੀ ਲਾਗੇ ਹੋ ਗਿਆ ਤਾਂ ਯਕੀਨ ਜਿਹਾ ਹੀ ਨਹੀਂ ਆ ਰਿਹਾ ਯਾਰਾਂ ਇਦਾਂ ਲੱਗਦਾ ਜਿੱਦਾ ਕੋਈ ਸੁਪਨਾ ਆ ਰਿਹਾ ਹੋਵੇ ।
ਰਾਜਸਥਾਨ......... ਦੋਵਾਂ ਨੂੰ ਅੱਖਾਂ ਭਰੀਆ ਹੋਈਆ ਨਾਲ ਵੇਖ ਰਿਹਾ ਸੀ। ਦਰਦ ਭਰੀ ਅਵਾਜ਼ ਵਿੱਚ ਏਨਾਂ ਹੀ ਬੋਲਿਆ,,ਮੇਰੇ ਕੋਲ ਤਾਂ ਅਲਫਾਜ ਨਹੀਂ ਯਾਰੋ ਕੁਝ ਕਹਿਣ ਨੂੰ,, ਜਿਹਦੇ ਤੁਹਾਡੇ ਵਰਗੇ ਦੋਸਤ ਹੁਣ ਉਹਨੂੰ ਕਾਹਦੀ ਫਿਕਰ,,ਹੁਣ ਤਾਂ ਭਾਵੇਂ ਪੂਰੇ ਰਾਜਸਥਾਨ ਵਿੱਚ ਸੋਕਾ ਪੈਜੇ ਮੈਂਨੂੰ ਪੂਰਾ ਯਕੀਨ ਆ ਕਿ ਤੁਸੀਂ ਮੇਰੇ ਬੱਚਿਆਂ ਨੂੰ ਪਾਣੀ ਬਿਨਾਂ ਨਹੀਂ ਮਰਨ ਦਿਉਗੇ। ਮੈ ਵੀ ਹੁਣ ਚਿੰਤਾ ਤੋਂ ਮੁਕਤ ਆ ਤਿੰਨੇ ਇੱਕ ਦੂਜੇ ਦੇ ਗਲ ਲੱਗ ਕੇ ਬਰਸਾਤ ਵਿਚ ਨਿੰਘ ਮਾਨਣ ਲੱਗੇ। ਤੇ ਉਚੀ ਉਚੀ ਆਵਾਜ਼ਾਂ ਵਿਚ ਬੋਲਣ ਲੱਗੇ ਪੰਜਾਬ, ਹਰਿਆਣਾ, ਰਾਜਸਥਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।ਕਹਿੰਦੇ ਦਿੱਲੀਏ ਹੱਕ ਲੈਕੇ ਜਾਵਾਂਗੇ,, ਸਾਰੀ ਦਿੱਲੀ ਉਹਨਾਂ ਦੀ ਅਵਾਜ਼ ਨਾਲ ਗੂੰਜ ਰਹੀ ਸੀ।

ਦਲਜੀਤ ਕੌਰ


Mera Rangla Punjab (Teaser) - Jagowale | 35 Akhri Media | Pardesi Studios

Mera Rangla Punjab: A song dedicated to our Kisaans
Kavishar: Jagowala Jatha
Music: Highflyers
lyrics: H Jeeta
Rap: Singh Mahoon
Special Thanx: Jatinder Shergill, Runveer Singh
Label: 35 Akhri Media

https://www.youtube.com/watch?v=PZ71GUdIuo8?sub_confirmation=1




ਬਚਿੱਤਰ ਸਿੰਘ ਦਰਦ ਭਰੀ ਅਵਾਜ਼ ਵਿੱਚ ਬੋਲਿਆ," ਤਰਸੇਮ ਵੀਰ ਮੇਰੇ ਪੋਤੇ ਨੂੰ ਜਾ ਕੇ ਜ਼ਰੂਰ ਦੱਸੀਂ ਕੇ ਉਸ ਦਾ ਦਾਦਾ ਉਸ ਦੀ ਜ਼ਮੀਨ ਬਚਾਉਣ ਲਈ ਆਖ਼ਰੀ ਸਾਹ ਤੱਕ ਲੜਦਾ ਰਿਹਾ। ਉਸ ਨੂੰ ਦੱਸੀਂ ਕਿ ਆਪਣੇ ਹੱਕ ਹਕੂਕ ਲਈ ਲੜਨਾ ਪੈਂਦਾ, ਖੜਨਾ ਪੈਂਦਾ। ਉਸ ਨੂੰ ਕਹੀ ਕੇ ਬਜ਼ੁਰਗਾਂ ਦੀ ਨਿਸ਼ਾਨੀ ਬਚਾਉਣ ਲਈ ਅਗਲੀ ਟਰਾਲੀ ਵਿੱਚ ਉਹ ਜ਼ਰੂਰ ਆਵੇ ਤੇ ਜਿਹੜੀ ਜੰਗ ਮੈਂ ਅਧੂਰੀ ਛੱਡ ਚੱਲਿਆਂ, ਉਹ ਆਵੇ ਤੇ ਮੇਰੀ ਥਾਂ ਲੜੇ ਤੇ ਜਿੱਤ ਕੇ ਜਾਂ ਸ਼ਹੀਦ ਹੋ ਕੇ ਜਾਵੇ।
ਨਾਲੇ ਇਨ੍ਹਾਂ ਦੇਸ਼ ਵਾਸੀਆਂ ਨੂੰ ਜ਼ਰੂਰ ਦੱਸੀਂ ਜਿਨ੍ਹਾਂ ਨੇ ਆਪਣੇ ਪੁੱਤ ਆਪ ਦੇਸ਼ ਦੀ ਰਾਖੀ ਲਈ ਤੋਰੇ ਹੋਣ ਉਹ ਆਤੰਕਵਾਦੀ ਨਹੀਂ ਹੁੰਦੇ..... ਪਰ ਹਾਂ ਅਸੀਂ ਅੱਤਵਾਦੀ ਜ਼ਰੂਰ ਹਾਂ ਅਸੀਂ ਜ਼ਿੰਦਗੀ ਵਿੱਚ ਜਿਹੜਾ ਵੀ ਕੰਮ ਕੀਤਾ ..... ਅੱਤ ਕਰਵਾਈ ਹੈ ਅੱਤ।" ਦਰਦ ਤੋਂ ਜੋਸ਼ ਭਰੀ ਅਵਾਜ ਹੋ ਗਈ ਹੈ ਬਚਿੱਤਰ ਸਿੰਘ ਦੀ

ਚੰਗਾ ਵੀਰੇਓ , " ਆਖ਼ਰੀ ਸਲਾਮ ਕਬੂਲ ਕਰਿਓ। ਜੰਗ ਜਾਰੀ....."

ਇੱਕ ਹੰਝੂ ਵਹਿ ਤੁਰਿਆ ਬਚਿੱਤਰ ਸਿੰਘ ਦੀ ਅੱਖ ਵਿੱਚੋਂ ..... ਤਰਸੇਮ ਹੰਝੂ ਸਾਫ਼ ਕਰਦਾ ਬੋਲਿਆ........ ਬਚਿੱਤਰ ਸਿਆਂ ਜ਼ਰੂਰ ਜਿੱਤਾਂਗੇ ਬਾਈ ਆਪਾਂ ਜ਼ਰੂਰ ਜਿੱਤਾਂਗੇ........ ਇਹ ਕੁਰਬਾਨੀਆਂ ਅਜਾਈਂ ਨਹੀ ਜਾਣ ਦਿਆਂਗੇ।

" ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। "

" ਜ਼ਿੰਦਾਬਾਦ " ਇਹ ਹੈ ਆਖ਼ਰੀ ਬੋਲ ਬਚਿੱਤਰ ਸਿੰਘ ਦਾ।

ਰਘਵੀਰ ਵੜੈਚ
+919914316868


ਆਖ਼ਰੀ ਸਲਾਮ
****

ਪਿਛਲੇ ਦੋ ਮਹੀਨਿਆਂ ਤੋਂ ਸ਼ੰਭੂ ਬਾਰਡਰ ਤੇ ਇੱਕ ਚੰਗਿਆੜੀ ਸੁਲਗ ਰਹੀ ਸੀ। ਜਿਸ ਦਾ ਸੇਕ ਹੋਲੀ ਹੋਲੀ ਪੂਰੇ ਪੰਜਾਬ ਵਿੱਚ ਮਹਿਸੂਸ ਹੋਣ ਲੱਗ ਪਿਆ ਸੀ। ਜੀਰੀ ਦੀ ਸਾਂਭ ਸੰਭਾਲ ਚੱਲ ਰਹੀ ਸੀ। ਕਿਸਾਨ ਮੰਡੀ ਜੀਰੀ ਲੈ ਕੇ ਜਾਂਦੇ ਤਾਂ ਉੱਥੇ ਵੀ ਸ਼ੰਭੂ ਬਾਰਡਰ ਦੀ ਦੰਦ ਕਥਾਵਾਂ ਚਲਦੀਆਂ। ਹੋਲੀ ਹੋਲੀ ਮੌਜੂਦਾ ਸਰਕਾਰ ਦੀਆਂ ਕੋਝੀਆਂ ਚਾਲਾਂ ਰੱਬ ਵਰਗੇ ਜ਼ਿਮੀਂਦਾਰਾ ਦੇ ਸਮਝ ਆਉਣ ਲੱਗ ਪਈਆਂ ਸਨ। ਉਹ ਲਾਮਬੰਦ ਹੋਣ ਲੱਗ ਪਏ ਸੀ। ਉਹ ਸਮਝ ਚੁੱਕੇ ਸਨ ਕਿ ਜੇ ਅੱਜ ਵੀ ਅਵਾਜ਼ ਨਾ ਚੁੱਕੀ ਤਾਂ ਆਪਣੇ ਹੀ ਖੇਤਾਂ ਵਿੱਚ ਮਜ਼ਦੂਰ ਬਣ ਕੇ ਰਹਿ ਜਾਵਾਂਗੇ। ਇੱਕ ਦਿਨ ਕਿਸੇ ਬੁਲਾਰੇ ਨੇ ਸਟੇਜ ਤੋਂ ਕਿਹਾ," ਇਨ੍ਹਾਂ ਜ਼ਮੀਨਾਂ ਦੇ ਮਾਲਕ ਸਾਨੂੰ ਸਿੱਖ ਕੌਮ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਸੀ, ਇਹ ਮੋਦੀ ਮਾਮਾ ਲੱਗਦਾ ਸਾਡੀਆਂ ਜ਼ਮੀਨਾਂ ਦਾ। ਸਾਨੂੰ ਦੋ ਮਹੀਨੇ ਹੋ ਗਏ ਇੱਥੇ ਸ਼ੰਭੂ ਤੇ ਬੈਠਿਆਂ ਨੂੰ..... ਕਿਸੇ ਸਾਲੇ ਨੇ ਆ ਕੇ ਬਾਤ ਨਹੀਂਂ ਪੁੱਛੀ..... ਬਾਬੇ ਨਾਨਕ ਨੇ ਜਿਹੜੇ ਹਲ਼ ਦੀ ਮੁੰਨੀ ਸਾਡੇ ਹੱਥ ਵਿੱਚ ਫੜਾਈ ਸੀ ਅੱਜ ਦਾ ਸਿਆਸਤਦਾਨ ਉਹ ਸਾਡੇ ਤੋਂ ਖੋਹਣਾ ਚਾਹੁੰਦਾ ਹੈ...... ਇਸ ਤੋਂ ਪਹਿਲਾਂ ਕੇ ਬਹੁਤ ਦੇਰ ਹੋ ਜਾਵੇ..... ਚਲੋ ਆਪਣੀ ਗੱਲ ਕਹਿਣ ਲਈ ਇਸ ਅੰਨ੍ਹੇ ਬੋਲੇ ਸਿਆਸਤਦਾਨ ਦੇ ਦਰ ਤੇ ਚੱਲੀਏ..... ਚਲੋ ਦਿੱਲੀ ਚੱਲੀਏ।"
ਉਸ ਦੀ ਕਹੀ ਗੱਲ ਦਾ ਹੁੰਗਾਰਾ ਇਸ ਤਰਾਂ ਆਇਆ ਜਿਵੇਂ ਪੂਰੇ ਪੰਜਾਬ ਨੇ ਇੱਕ ਸੁਰ ਹੋ ਕੇ ਜੈਕਾਰਾ ਲਾਇਆ ਹੋਵੇ," ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ।"

ਪਿੰਡਾਂ ਵਿੱਚ ਦਿੱਲੀ ਜਾਣ ਲਈ ਤਿਆਰੀਆਂ ਸ਼ੁਰੂ ਹੋ ਗਈ ਸਨ। ਕੀ ਬਜ਼ੁਰਗ ਕੀ ਜਵਾਨ ਹੋਰ ਤਾਂ ਹੋਰ ਮਾਵਾਂ ਭੈਣਾਂ ਵੀ ਨਾਲ ਹੋ ਤੁਰੀਆਂ।

ਪਿੰਡ ਬਡਬਰ ਤੋਂ ਬਚਿੱਤਰ ਸਿੰਘ ਵੀ ਤਿਆਰ ਹੋਣ ਲੱਗਾ, ਤਾਂ ਉਸ ਦਾ ਪੋਤਾ ਪ੍ਰਦੀਪ ਬਾਪੂ ਨੂੰ ਝੋਲਾ ਤਿਆਰ ਕਰਦਾ ਦੇਖ ਬੋਲਿਆ," ਬਾਪੂ ਜੀ , ਤੁਸੀਂ ਕਿੱਧਰ ਦੀ ਤਿਆਰੀ ਕਰ ਰਹੇ ਹੋ।"

ਬਚਿੱਤਰ ਸਿੰਘ ਝੋਲੇ ਵਿੱਚ ਪੱਗਾਂ ਕੁੜਤੇ ਪਜਾਮੇ ਪਾਉਂਦਾ ਬੋਲਿਆ," ਪੁੱਤ ਤੇਰੇ ਪਿਓ ਨੂੰ ਮੈਂ ਆਪ ਫ਼ੌਜ ਵਿੱਚ ਭਰਤੀ ਕਰਵਾਇਆ ਸੀ। ਕੀ ਪਤਾ ਸੀ ਪੁੱਤ ਉਹ ਸ਼ਹੀਦ ਹੋ ਜਾਵੇਗਾ। ਜਦੋਂ ਤੂੰ ਦੋ ਹਫ਼ਤੇ ਦਾ ਸੀ ਉਸ ਨੇ ਘਰ ਛੁੱਟੀ ਆਉਣਾ ਸੀ ਤੈਨੂੰ ਦੇਖਣ ਲਈ, ਉਹ ਆਇਆ ਤਾਂ ਸੀ ਪਰ ਤੈਨੂੰ ਚੁੱਕ ਕੇ ਗਲ ਨਾਲ ਨਹੀਂ ਸੀ ਲਾ ਸਕਿਆ , ਤਰੰਗੇ ਵਿੱਚ ਲਿਪਟ ਕੇ ਆਇਆ ਸੀ।
ਫੇਰ ਪੁੱਤ ਉਸ ਦੇ ਤੁਰ ਜਾਣ ਬਾਅਦ ਤੇਰੇ ਪਿਓ ਦੀ ਪੈਨਸ਼ਨ ਤੇ ਇਸ ਜ਼ਮੀਨ ਦਾ ਹੀ ਸਹਾਰਾ ਰਹਿ ਗਿਆ ਸੀ। ਤੇਰੇ ਪਿਓ ਦਾ ਪਿਆਰ ਤਾਂ ਤੈਥੋਂ ਦੁਸ਼ਮਣ ਨੇ ਖੋਹ ਲਿਆ ਸੀ, ਇਹ ਹੁਣ ਕੌਣ ਲੋਕ ਨੇ ਜੋ ਸਾਡੀਆਂ ਜ਼ਮੀਨਾਂ ਵੀ ਖੋਹਣੀਆਂ ਚਾਹੁੰਦੇ ਨੇ। ਤੈਨੂੰ ਪਿਓ ਵਾਰੇ ਨੂੰ ਹੁਣ ਮੈਂ ਜ਼ਮੀਨ ਵਾਰਾ ਨਹੀਂ ਹੋਣ ਦੇਣਾ। ਮੈਂ ਵੀ ਦਿੱਲੀ ਸੰਘਰਸ਼ ਵਿੱਚ ਚੱਲਿਆ......।"

" ਬਾਪੂ ਐਸ ਉਮਰੇ, ਤੇਰੀ ਤਾਂ ਤਬੀਅਤ ਵੀ ਠੀਕ ਨਹੀਂ ਰਹਿੰਦੀ।" ਪ੍ਰਦੀਪ ਬਾਪੂ ਹੱਥੋਂ ਝੋਲਾ ਖੋਂਹਦਾ ਬੋਲਿਆ," ਤੂੰ ਘਰੇ ਰਹਿ ਬਾਪੂ ਮੈਂ ਚੱਲਿਆ ਜਾਂਦਾ।"

" ਨਹੀਂ ਨਹੀਂ ਮੈਂ ਤੈਨੂੰ ਕਿਤੇ ਨਹੀਂ ਜਾਣ ਦੇਣਾ।" ਪ੍ਰਦੀਪ ਦੀ ਮਾਂ ਘਬਰਾਈ ਹੋਈ ਬੋਲੀ ," ਜੇ ਕੋਈ ਤੇਰੇ ਨਾਲ ਉੱਨੀ ਇੱਕੀ ਹੋ ਗਈ ਤਾਂ ਮੈਂ ਜ਼ਮੀਨ ਕੀ ਛਾਤੀ ਤੇ ਰੱਖਣੀ ਆ...... ਤੇਰੇ ਸਹਾਰੇ ਤਾਂ ਮੈਂ ਦਿਨ ਦਿਨ ਕਰਕੇ ਦਿਨ ਕੱਟੇ ਨੇ .... ।"

ਜਦ ਨੂੰ ਦਰਾਂ ਵਿੱਚ ਆ ਕੇ ਬਚਿੱਤਰ ਸਿੰਘ ਦੇ ਬਚਪਨ ਦੇ ਯਾਰ ਤਰਸੇਮ ਨੇ ਅਵਾਜ ਮਾਰੀ," ਚੱਲ ਬਚਿੱਤਰ ਸਿਆਂ ਟਰੈਕਟਰ ਵਾਲੇ ਤਿਆਰ ਖੜੇ ਤੈਨੂੰ ਉਡੀਕਦੇ ਨੇ।

ਪ੍ਰਦੀਪ ਬਾਪੂ ਦੇ ਝੋਲੇ ਵਿੱਚ ਦਵਾਈਆਂ ਪਾਉਂਦਾ ਬੋਲਿਆ," ਬਾਪੂ ਜੀ ਆਪਣੀ ਦਵਾਈ ਵੇਲੇ ਸਿਰ ਲੈਂਦੇ ਰਹਿਓ..... ਆਪਣਾ ਧਿਆਨ ਰੱਖਿਓ।"

ਅੱਜ ਪੂਰਾ ਮਹੀਨਾ ਹੋ ਗਿਆ ਬਚਿੱਤਰ ਅਤੇ ਤਰਸੇਮ ਨੂੰ ਟਿੱਕਰੀ ਬਾਰਡਰ ਤੇ ਪਿੰਡ ਵਾਲਿਆਂ ਨਾਲ ਸੰਘਰਸ਼ ਤੇ ਬੈਠਿਆਂ ਨੂੰ। ਧੁੰਦ ਕੱਕਰ ਨੇ ਠੰਢ ਤੇ ਪੂਰਾ ਜੋਬਨ ਚੜ੍ਹਾ ਦਿੱਤਾ ਹੈ। ਤੰਬੂ ਦੇ ਬਾਹਰ ਅੱਗ ਮਘਾ ਰੱਖੀ ਹੈ। ਤਰਸੇਮ ਬੋਲਿਆ," ਕੁਦਰਤੀ ਗੱਲ ਹੈ ਪੋਹ ਦੇ ਇਨ੍ਹਾਂ ਦਿਨਾਂ ਵਿੱਚ ਕਹਿਰ ਦੀ ਠੰਢ ਹੋ ਜਾਂਦੀ ਹੈ...... ਬਚਿੱਤਰ ਸਿਆਂ ਮੈਂ ਤਾਂ ਕਹਿੰਦਾ ਸਵੇਰੇ ਟਰਾਲੀ ਪਿੰਡ ਜਾਣੀ ਹੈ ਚੱਲ ਆਪਾਂ ਵੀ ਕੇਰਾਂ ਘਰ ਗੇੜਾ ਮਾਰ ਆਈਏ। ਕੁੱਝ ਦਿਨਾਂ ਬਾਅਦ ਫੇਰ ਮੁੜ ਆਵਾਂਗੇ।"

" ਠੀਕ ਆ ਵੀਰ ।" ਬਚਿੱਤਰ ਸਿੰਘ ਨੇ ਆਪਣੀ ਸਹਿਮਤੀ ਜ਼ਾਹਿਰ ਕਰਦੇ ਨੇ ਕਿਹਾ

ਲੰਗਰ ਛੱਕ ਕੇ ਦੋਵੇਂ ਅੰਦਰ ਤੰਬੂ ਵਿੱਚ ਚਲੇ ਗਏ। ਗੱਲਾਂ ਬਾਤਾਂ ਕਰਦਿਆਂ ਤਰਸੇਮ ਦੀ ਅੱਖ ਲੱਗ ਗਈ। ਬਚਿੱਤਰ ਸਿੰਘ ਨੂੰ ਨੀਂਦ ਨਹੀਂ ਆ ਰਹੀ। ਉਸ ਦਾ ਨਿੱਘ ਨਹੀਂ ਬਣ ਰਿਹਾ। ਬੇਚੈਨੀ ਵਧਦੀ ਜਾ ਰਹੀ ਹੈ। ਬਚਿੱਤਰ ਸਿੰਘ ਨੇ ਝੋਲੇ ਵਿੱਚੋਂ ਦਵਾਈ ਲੱਭਣੀ ਚਾਹੀ ਪਰ ਹਨੇਰੇ ਵਿੱਚ ਕੁੱਝ ਦਿਖਾਈ ਨਹੀਂ ਦਿੱਤਾ। ਉਹ ਫੇਰ ਪੈ ਗਿਆ ਹੈ। ਛਾਤੀ ਵਿੱਚ ਹਲਕਾ ਹਲਕਾ ਦਰਦ ਮਹਿਸੂਸ ਕਰ ਰਿਹਾ ਹੈ ਬਚਿੱਤਰ ਸਿੰਘ ਅਚਾਨਕ ਦਰਦ ਤੇਜ਼ ਹੋ ਗਿਆ, ਉਹ ਤਰਸੇਮ ਨੂੰ ਜਗਾਉਂਦਾ ਬੋਲਿਆ," ਤਰਸੇਮ ਬਾਈ ਲਗਦਾ ਮੇਰੇ ਕੋਲੋਂ ਪਿੰਡ ਨਹੀਂ ਜਾ ਹੋਣਾ। ਮੈਨੂੰ ਲਗਦਾ ਮੇਰਾ ਆਖ਼ਰੀ ਵਕਤ ਆ ਗਿਆ ਹੈ।"

ਤਰਸੇਮ ਘਬਰਾਇਆ ਹੋਇਆ ਉੱਠਿਆ," ਕੀ ਹੋ ਗਿਆ ਬਾਈ।"

ਰਾਤ ਦਾ ਸਮਾਂ, ਪਿੰਡ ਤੋਂ ਦੂਰ, ਬੇਗਾਨਾ ਸ਼ਹਿਰ, ਰਸਤੇ ਬੰਦ, ਕਹਿਰ ਦੀ ਠੰਢ, ਕੋਲ ਕੋਈ ਵਸੀਲਾ ਵੀ ਨਹੀਂ, ਲੈ ਕੇ ਜਾਵੇ ਤਾਂ ਤਰਸੇਮ ਬਚਿੱਤਰ ਸਿੰਘ ਨੂੰ ਕਿੱਥੇ ਲੈ ਕੇ ਜਾਵੇ। ਤਰਸੇਮ ਉੱਠ ਕੇ ਬਚਿੱਤਰ ਸਿੰਘ ਦੇ ਹੱਥ ਪੈਰ ਮਲਣ ਲੱਗਾ।




ਓਹਨਾਂ ਚੀਜ਼ਾਂ ਦੀ ਲਿਸਟ ਬਣਾਓ ਜਿਨ੍ਹਾਂ
ਨੂੰ ਪੈਸੇ ਨਾਲ ਨਹੀਂ ਖਰੀਦਿਆ ਜਾ
ਸਕਦਾ, ਫ਼ਿਰ ਓਹਨਾਂ ਦੀ ਕਦਰ ਕਰਨਾ
ਸ਼ੁਰੂ ਕਰਦੋ ਜ਼ਿੰਦਗੀ ਸਕੂਨ ਨਾਲ
ਭਰ ਜਾਊਗੀ ।।


👇👇👇👇👇👇👇👇

ਘੁੱਦਾ🙎‍♂️ ਤਾਇਆ ਸਿਆਂ ਆਪਣੇ ਏਧਰ ਟੱਲੀਗ੍ਰਾਮ 'ਤੇ ਅਖ਼ਬਾਰ ਮਿਲਦੇ ਭਲਾਂ ਕੀ...!
ਤਾਇਆ🎅 @PunjabiNewspaper ਵਗਜਾ ਤੰਦ 'ਤੇ ਠੋਲਾ ਮਾਰਕੇ

ਘੁੱਦਾ🙎‍♂️ ਕਈ ਢਾਣੀਆਂ 'ਚ ਪੰਜਾਬੀ ਲੱਬਣਾ ਔਖਾ ਹੋ ਜਾਂਦਾ, ਬਿੱਚੇ ਗਰੇਜ਼ੀ-ਹਿੰਦੀ ਬਾੜੀ ਜਾਂਦੇ...
ਤਾਇਆ🎅 ਨਹੀਂ ਸ਼ੇਰਾ, ਏਸ 'ਚ ਕੱਲ੍ਹੇ ਪੰਜਾਬੀ ਓ ਹੁੰਦੇ, ਮੈਂ ਵੀ ਏਸੇ 'ਚੋਂ ਪੜਦਾਂ ਖਾਸੇ ਚਿਰ ਤੋਂ...

ਘੁੱਦਾ🙎‍♂️ ਸਾਰੇ ਆਉਂਦੇ ਭਲਾ...!
ਤਾਇਆ🎅 ਪਹਿਲਾਂ ਤਾਂ ਸਾਰੇ ਸੀ, ਪਰ ਥੋੜ੍ਹੇ ਕੁ ਟੈਮ ਤੋਂ ਘਟਾਤੇ...

ਘੁੱਦਾ🙎‍♂️ ਕਿਓਂ..!
ਤਾਇਆ🎅 ਅਖ਼ਬਾਰ-ਰਸਾਲੇ ਪੜ੍ਹਨ ਆਲੇ ਰਹੇ ਨੀ ਬਹੁਤੇ ਹੁਣ...

ਘੁੱਦਾ🙎‍♂️ ਚਲ... ਜਿੰਨੇ ਕੁ ਪੈਂਦੇ, ਪੈ ਤਾਂ ਟੈਮ ਸਿਰ ਜਾਂਦੇ ਆ?
ਤਾਇਆ🎅 ਹਾਹੋ...ਰਾਤੀਂ ਪਹਿਲੇ ਪਹਿਰ ਸ਼ੁਰੂ ਹੋ ਜਾਂਦੇ...

ਘੁੱਦਾ🙎‍♂️ ਮੇਰਾ ਨੈੱਟ ਪੈਕ ਛੋਟਾ ਹੁੰਦਾ, ਤੇ ਕਈ 'ਖ਼ਬਾਰ ਬਾਹਲੇ ਬੱਡੇ ਹੁੰਦੇ...
ਤਾਇਆ🎅 ਏਥੇ ਸੈਜ਼ ਛੋਟਾ ਈ ਹੁੰਦਾ, ਆਜੂ ਫਿੱਟ ਤੇਰੀ ਜੇਬ 'ਚ...

ਘੁੱਦਾ🙎‍♂️ ਚੰਗਾ ਤਾਇਆ, ਕੰਮ ਦੀ ਗੱਲ ਦੱਸੀ ਊ, ਚਲਦਾ ਮੈਂ ਵੀ...
ਤਾਇਆ🎅 @PunjabiNewspaper ਭੇਜਦੀਂ ਸਾਰੇ ਕਿਤੇ, ਸਣੇ ਫੈਮਲੀ ਸ਼ਾਮਲ ਹੋਵੋ ਭਾਈ...

🌸🌻🌸🌻🌸🌻🌸🌻🌸🌻🌸


ਪੰਜਾਬੀ ਗੀਤ-ਸੰਗੀਤ ਦੇ ਲਿੰਕ:

📣 ਪੰਜਾਬੀ ਜੰਕਸ਼ਨ https://t.me/Punjabi_Junction
📣 ਪੰਜਾਬੀ ਗਾਇਕ https://t.me/Punjabi_Music
📣 ਪਾਕਿਸਤਾਨੀ ਗਾਇਕ https://t.me/PakistaniMusic
📣 ਨੁਸਰਤ ਫ਼ਤਹਿ ਅਲੀ ਖਾਂ https://t.me/Nusratism
📣 ਗੁਲਦਸਤਾ ਗੀਤਾਂ ਦਾ https://t.me/Punjabi_Pitara
📣 ਢਾਡੀ ਤੇ ਕਵੀਸ਼ਰ https://t.me/Dhadi_Kavishar
📣 ਧਾਰਮਿਕ ਗੀਤ https://t.me/PunjabiDharmik
📣 ਭਜਨ/ਭੇਟਾਂ https://t.me/joinchat/AAAAAFVBOuJ3IHpoJ8bwmw
📣 ਪੰਜਾਬੀ ਫ਼ਿਲਮੀ ਗੀਤ https://t.me/PunjabiFilmiSong
📣 ਦਰਦ ਭਰੇ ਗੀਤ https://t.me/joinchat/AAAAAEkUxyrBuAadcD3p-Q
📣 ਸੂਫ਼ੀ ਸੰਗੀਤ https://t.me/SufiSangeet
📣 ਮਹਿਫ਼ਿਲ-ਏ-ਕਵਾਲੀ https://t.me/SufiQawali
📣 ਗਜ਼ਲਾਂ https://t.me/Ghazal_Mix


👉 ਹੋਰ ਪੰਜਾਬੀ ਲਿੰਕ ਇੱਥੇ ਦੇਖੋ 👈


ਜਦ ਬੰਗਾਲੀਆਂ ਨੇ ਅੰਗਰੇਜਾਂ ਖਿਲਾਫ ਖੇਤੀ ਨਾ ਕਰਨ ਦੀ ਬਗਾਵਤ ਕੀਤੀ ਤਾਂ ਉਹਨਾ ਨੂੰ ਪਤਾ ਹੀ ਨਹੀ ਲੱਗਾ ਕਿਸ ਖੂਹ ਜਾਂ ਸਮੁੰਦਰ ਜਾਂ ਕੈਦ ਵਿੱਚ ਜਾਂ ਕਾਲੇ ਪਾਣੀਆਂ ਭੇਜ ਕੇ ਮਾਰ ਦਿੱਤਾ।
ਇਹ ਭੇਤ ਬਣਿਆ ਹੀ ਰਿਹਾ।
ਇਸ ਮਿਸ਼ਨ ਵਿੱਚ ਵਕੀਲ ਵੀ ਸ਼ਾਮਿਲ ਸਨ।
ਮਾਨਚੈਸਟਰ ਦੇ ਕਾਰਖਾਨੇ ਭਾਰਤੀ ਮਜਦੂਰਾਂ ਨੇ ਉਸਾਰੇ ਹਨ।
ਇਸ 1907 ਦੀ ਮੀਟਿੰਗ ਵਿੱਚ ਕਿਸਾਨਾਂ ਉੱਤੇ ਹੋ ਰਹੇ ਅੱਤਿਆਚਾਰਾਂ ਬਾਰੇ ਚਾਚਾ ਅਜੀਤ ਸਿੰਘ ਵੱਲੋਂ ਦੱਸਿਅਾ ਗਿਆ।
ਇਸ ਮੀਟਿੰਗ ਵਿੱਚ ਕਿਸਾਨਾ ਨੇ ਸਾਈਨ ਕਰਕੇ ਅੰਗੂਠੇ ਲਾ ਕੇ ਸਰਕਾਰ ਨੂੰ ਅਲਟੀਮੇਟਮ ਦਿੱਤਾ।
ਚਾਚਾ ਅਜੀਤ ਨੇ ਕਿਹਾ," ਅੈ ਹਿੰਦੂ ਸਿੱਖ ਮੁਸਲਮਸਨੋ ਇੱਕ ਹੋ ਜਾਵੋ"।
ਉਹਨਾਂ ਕਿਹਾ'"ਜੇਕਰ ਤੁਹਾਨੂੰ ਆਪਣੇ ਹੱਕਾਂ ਲਈ ਪਾਸ ਕੀਤੇ ਕਾਲੇ ਬਿੱਲ ਵਾਪਸ ਕਰਨ ਲਈ ਜੇਲ ਵੀ ਜਾਣਾ ਪੈਂਦਾ ਹੈ ਤਾਂ ਇੰਝ ਜੇਲ ਜਾਵੋ ਜਿਵੇਂ ਕਿਸੇ ਤੀਰਥ ਜਾ ਰਹੇ ਹੋਵੋ"।
ਸਰਕਾਰ ਤੁਹਾਡੇ ਹੌਂਸਲੇ ਦੇਖ ਕੇ ਡਰ ਜਾਉਗੀ।
ਪਲੇਗ ਦੀ ਬਿਮਾਰੀ ਫੈਲੀ ਹੈ ਇਸ ਬਿਮਾਰੀ ਵਿੱਚ ਮਰਨ ਤੋਂ ਤਾਂ ਚੰਗਾ ਹੈ ਦੇਸ਼ ਲਈ ਸ਼ਹੀਦ ਹੋਈਏ।
ਇਸ ਤਰਾਂ ਦਾ ਪ੍ਰਚਾਰ ਉਹਨਾਂ ਨੇ 1907 ਵਿੱਚ ਪਸ਼ੂਆਂ ਦੀ ਮੰਡੀ ਲਾਇਲਪੁਰ ਵਿਖੇ ਕਿਸਾਨਾ ਨੂੰ ਸਮਝਾਉੰਦਿਆ ਕਿਹਾ।
ਇਸ ਮੀਟਿੰਗ ਵਿੱਚ ਲਾਲਾ ਲਾਜਪਤ ਰਾਏ ਜੀ ਵੀ ਆਏ।
ਪਰ ਉਹਨਾਂ ਨੂੰ ਇਹ ਨਹੀਂ ਦੱਸਿਆ ਗਿਆ ਸੀ ਕਿ ਸਰਦਾਰ ਅਜੀਤ ਸਿੰਘ ਵੀ ਇਸ ਮੀਟਿੰਗ ਦਾ ਹਿੱਸਾ ਲੈਣਗੇ।
ਕਿਉਂਕਿ ਲਾਲਾ ਜੀ ਅਜੀਤ ਸਿੰਘ ਦੇ ਜੋਸ਼ ਭਰੇ ਪ੍ਰਚਾਰ ਤੋਂ ਸੰਕੋਚ ਕਰਦੇ ਸੀ ਕਿਧਰੇ ਲੋਕ ਭੜ੍ਕ ਨਾ ਜਾਣ ਤੇ ਅਸੀਂ ਜੇਲ ਵਿੱਚ ਜਾ ਕੇ ਮਿਸ਼ਨ ਤੋਂ ਦੂਰ ਹੋ ਜਾਵਾਂਗੇ।
ਇਸੇ ਕਰਕੇ ਲਾਲਾ ਜੀ ਨੂੰ ਚਾਚਾ ਅਜੀਤ ਬਾਰੇ ਅਖੀਰ ਤੱਕ ਦੱਸਿਆ ਨਹੀਂ ਗਿਆ ਸੀ ਕਿ ਉਹ ਵੀ ਇਸ ਮਿਸ਼ਨ ਦਾ ਹਿੱਸਾ ਹੈ।
ਬੇਸ਼ੱਕ ਉਹ ਦੋਨੋਂ ਲਹੌਰ ਤੋਂ ਲਾਇਲਪੁਰ ਤੱਕ ਦੀ ਗੱਡੀ ਵਿੱਚ ਵੱਖ ਵੱਖ ਡੱਬੇ ਵਿੱਚ ਬਹਿ ਇੱਕਠੇ ਆ ਰਹੇ ਸਨ।
ਅੱਗਿਉਂ "ਭਾਰਤ ਮਾਤਾ ਸੁਸਾਇਟੀ "ਦੇ ਮੈਂਬਰਾਂ ਵੱਲੋਂ ਇਸ ਤਰਾਂ ਦੀ ਸਕੀਮ ਘੜੀ ਗਈ ਸੀ ਕਿ ਲਾਲਾ ਜੀ ਦੇ ਗੱਡੀਓਂ ਉਤਰਦਿਆਂ ਸਾਰ ਹੀ, ਰੇਲਵੇ ਸ਼ਟੇਸ਼ਨ ਉੱਤੇ ਉਨਾ ਲਈ ਭੀੜ ਦਾ ਪ੍ਰਬੰਧ ਕੀਤਾ ਗਿਆ।
ਕਿਉਂਕਿ ਲੋਕ ਲਾਲਾ ਜੀ ਨੂੰ ਮਿਲਣਾ ਚਾਹੁੰਦੇ ਸਨ।
ਲੋਕਾਂ ਅੰਦਰ ਲਾਲਾ ਜੀ ਲਈ ਬਹੁਤ ਸਤਿਕਾਰ ਅਤੇ ਪਿਆਰ ਸੀ।
ਲਾਲਾ ਜੀ ਕੁਝ ਦੇਰ ਭੀੜ ਵਿੱਚ ਉਲਝੇ ਰਹੇ ।
ਉਦਰੋ ਸਰਦਾਰ ਅਜੀਤ ਸਿੰਘ ਜੀ ਅੱਖ ਬਚਾ ਕੇ ਲਾਈਲਪੁਰ ਦੇ ਰੇਲਵੇ ਸ਼ਟੇਸ਼ਨ ਤੋਂ ਪਸ਼ੂਆਂ ਦੀ ਮੰਡੀ ਪੁਹੰਚ ਕੇ ਉਨੀ ਦੇਰ ਨੂੰ ਇੱਕਠੇ ਹੋਏ ਕਿਸਾਨਾਂ ਨੂੰ ਭਾਸ਼ਨ ਦੇ ਚੁੱਕੇ ਸੀ।
ਲਾਲਾ ਜੀ ਦੇ ਪੁਹੰਚਣ ਤੱਕ ਮੁੜ ਲੋਕਾਂ ਵਿੱਚ ਆ ਖੜ ਗਏ।
ਫਿਰ ਲੋਕਾਂ ਨੇ ਬਹੁਤ ਪਿਆਰ ਨਾਲ ਲਾਲਾ ਜੀ ਦੇ ਵਿਚਾਰ ਸੁਣੇ ।
ਫਿਰ ਇਸੇ ਮੀਟਿੰਗ ਵਿੱਚ "ਝੰਗ ਸਿਆਲਾਂ "ਦੇ ਸੰਪਾਦਕ ਬਾਂਕੇ ਦਿਆਲ ਬਿਹਾਰੀ ਨੇ
ਆਪਣੀ ਕਵਿਤਾ ਪੜੀ
"ਪਗੜੀ ਸੰਬਾਲ ਜੱਟਾ ਪੱਗੜੀ ਸੰਭਾਲ
ਫਸਲਾਂ ਨੂੰ ਖਾਹ ਗਏ ਕੀੜੇ
ਤਨ ਤੇ ਨਹੀਂ ਤੇਰੇ ਲੀੜੇ
ਭੁੱਖਾਂ ਨੇ ਖੂਬ ਨਿਚੋੜੇ
ਰੋਂਦੇ ਤੇਰੇ ਬਾਲ ਓਏ
ਪੱਗੜੀ ਸੰਬਾਲ ਜੱਟਾ ਪੱਗੜੀ ਸੰਭਾਲ ਓਏ
ਬਣਦੇ ਨੇ ਤੇਰੇ ਲੀਡਰ ਰਾਜੇ ਤੇ ਖਾਨ ਬਹਾਦਰ
ਤੈਨੂੰ ਤੇ ਖਾਣ ਖਾਤਰ ਵਿਛਦੇ ਨੇ ਜਾਣ ਓਏ
ਪੱਗੜੀ .....
ਹਿੰਦ ਹੈ ਤੇਰਾ ਮੰਦਰ,ਉਸਦਾ ਪੁਜਾਰੀ ਤ
ਝੱਲੇਗਾ ਕਦ ਤੱਕ ਆਪਣੀ ਖੁਆਰੀ ਤੂੰ
ਪੱਗੜੀ ਸੰਭਾਲ....
ਸੀਨੇ ਤੇ ਤੂੰ ਖਾਵੇ ਤੀਰ ਰਾਂਝਾ ਤੂੰ ਦੇਸ਼ ਹੀਰ
ਸੰਭਲ ਕੇ ਚੱਲ ਤੂੰ ਮੇਰੇ ਵੀਰ
ਪੱਗੜੀ ਸੰਭਾਲ....
ਤੁਸੀਂ ਕਾਹਤੋਂ ਦੱਬਦੇ ਵੀਰੋ ਉਠਦੀ ਪੁਕਾਰ ਓਏ
ਹੋ ਕੇ ਇੱਕਠੇ ਵੀਰੋ ਮਾਰੋ ਲਾਲਕਾਰ ਓਏ
ਤਾੜੀ ਫੋ ਹੱਥੀਂ ਵੱਜੇ ਛਾਤੀਆਂ ਨੂੰ ਤਾਣ ਓਏ
ਪੱਗੜੀ....
ਇਸ ਮੀਟਿੰਗ ਦਾ ਨਤੀਜਾ ਇਹ ਨਿਕਲਿਆ ਕਿ ਤਿੰਨੇ ਬਿੱਲ ਰੱਦ ਹੋ ਗਏ।
ਅੱਜ ਵੀ ਅੈਨ ਉਹ ਹੀ ਸਮਾਂ ਹੈ ਇਤਿਹਾਸ ਬਾਰ ਬਾਰ ਦੁਹਰਾਇਆ ਜਾਂਦਾ ਹੈ।
ਇਸ ਕਰਕੇ ਕੇ ਨਹੀਂ ਦੁਹਰਾਇਆ ਜਾਂਦਾ ਕਿ ਤੁਸੀਂ ਦੁੱਖੀ ਹੋਵੋ ਸਗੋਂ ਇਸ ਕਰਕੇ ਕਿ ਜੋ ਤਰੁੱਟੀਆਂ ਸਾਡੇ ਕੋਲੋਂ ਇਤਿਹਾਸ ਵਿੱਚ ਰਹਿ ਗਈਆਂ ਹੋਣ ਉਹਨਾਂ ਨੂੰ ਸੁਧਾਰ ਸਕੀਏ।
ਅੱਜ ਅੰਮਬਾਨੀ ਅੰਡਾਨੀ ਈਸਟ ਇੰਡੀਆ ਕੰਪਨੀ ਹੈ।
ਅਤੇ ਮੋਦੀ ਸਰਕਾਰ ਗੋਰੀ ਸਰਕਾਰ ਵਾਲੀ ਭੂਮਿਕਾ ਨਿਭਾ ਰਹੀ ਹੈ।
ਸਾਰੇ ਦਾ ਸਾਰਾ ਭਾਰਤ ਇੰਨਾਂ ਲੋਕਾਂ ਦੇ ਹਵਾਲੇ ਕਰ ਦਿੱਤਾ ਦੇਸ਼ ਦਾ ਦਿਵਾਲੀਆ ਕੱਢਣ ਲਈ।
ਉਸ ਵੇਲੇ ਅੰਗਰੇਜ਼ਾ ਵੇਲੇ ਲੋਕ ਜਦ ਕਾਲੇ ਬਿੱਲ ਦੇ ਖਿਲਾਫ ਲੜੇ ਸਨ ਪਲੇਗ ਫੈਲੀ ਹੋਈ ਸੀ।
ਅੱਜ ਕਿਸਾਨ ਮੋਰਚੇ ਵੇਲੇ ਕਰੋਨਾ ਦਾ ਦੌਰ ਹੈ ।
ਫਰਕ ਕੁੱਝ ਨਹੀ ਹੈ ਬਸ ਇਹ ਫਰਕ ਹੈ।
ਉਸ ਵੇਲੇ ਸਰਦਾਰ ਅਜੀਤ ਸਿੰਘ ,ਘਸੀਟਾ ਰਾਮ ਸਰਦਾਰ ਕਿਸ਼ਨ ਸਿੰਘ 'ਅੰਬਾ ਪ੍ਰਸ਼ਾਦ ਸੂਫੀ ਲਾਲਾ ਲਾਜ ਪਤ ਰਾਏ ਜੀ ਬਾਂਕੇ ਦਿਆਲ ਜੀ ਸਨ।
ਅੱਜ ਦੇ ਕਿਸਾਨ ਮੋਰਚੇ ਵਿੱਚ ਡਟੇ ਯੋਧਿਆਂ ਦਾ ਨਾਂ ਇਤਿਹਾਸ ਵਿੱਚ ਫਖਰ ਨਾਲ ਲਿਆ ਕਰੂ ਗਾ ।
ਇਸ ਕਾਲੇ ਬਿੱਲ ਨੂੰ ਹਰਿਆਵਲੀ ਰੰਗ ਵਿੱਚ ਜਰੂਰ ਰੰਗਿਆ ਜਾਵੇਗਾ।
1906 ਦੇ ਮਿਸ਼ਨ ਨੇ ਅੰਗਰੇਜਾਂ ਦੇ ਬਣਾਏ ਬਿੱਲ ਰੱਦ ਕਰ ਦਿੱਤੇ ਸਨ।
ਜਦ ਕਿ ਉਹਨਾਂ ਨੂੰ ਤਾਂ ਸਾਡੀ ਭਾਸ਼ਾ ਸਾਡੇ ਨਾਅਰੇ ਇੰਨੀ ਸਮਝ ਵੀ ਨਹੀਂ ਸੀ ਆਉਂਦੇ ।ਫਿਰ ਵੀ ਡਰ ਕੇ ਬਿੱਲ ਰੱਦ ਕਰ ਦਿੱਤੇ ਸਨ।
ਇਹੈ ਅੱਜ ਦੀ ਸਰਕਾਰ ....ਜਨਾਬੇਆਲੀ ਇਹ ਤਾਂ ਫਿਰ ਵੀ ਸਾਡੇ ਮੁਲੱਕ ਦੀ ਸਾਡੀ ਭਾਸ਼ਾ ਸਮਝਣ ਵਾਲੀ ਸਰਕਾਰ ਹੈ।
ਇਸ ਨੂੰ ਬਿੱਲ ਰੱਦ ਕਰਨੇ ਹੀ ਪੈਣ ਗੇ।
ਯਾਦ ਰੱਖਣਾ ਅਜਾਦੀ ਦਾ ਅੱਜ ਬਾਗੀ ਮਸੀਹਾ
ਦੂਰ ਅੰਬਰਾਂ ਵਿੱਚ ਬੈਠਾ ਤੁਹਾਡੇ ਲਈ ਅਰਦਾਸ ਜਰੂਰ ਕਰਦਾ ਹੋਵੇਗਾ..ਕਿ ਉਸ ਦੇ ਵਾਰਿਸ ਅੱਜ ਉਸਦੇ ਪਾਏ ਪੂਰਨਿਆ ਤੇ ਅਜਾਦੀ ਹੱਕ ਸੱਚ ਦੇ ਰਾਹ ਵੱਲ ਤੁਰ ਪਈ ਹੈ।
ਉਸ ਮਸੀਹੇ ਨੇ 39 ਵਰੇ ਬਾਗੀ ਬਣ ਕੇ ਜਿੰਦਗੀ ਕੱਟੀ ਪਰ ਜਿਥੇ ਵੀ ਰਿਹਾ ਉਹ ਮਸੀਹਾ ਭਾਰਤ ਮਾਂ ਦੇ ਸੁਪਨੇ ਲੈਂਦਾ ਰਿਹਾ।
ਅਸੀਂ ਸਭ ਉਸ ਬਾਗੀ ਮਸੀਹੇ ਸਰਦਾਰ ਅਜੀਤ ਸਿੰਘ ਦੀ ਵਾਰਿਸ ਹਾਂ ਉਹ ਸਾਡਾ ਪੁਰਖਾ ਸੀ ।
ਪੁਰਖੇ ਦੇ ਪੂਰਨਿਆਂ ਨੂੰ ਪੰਜਾਬੀਓ ਕਾਮਯਾਬ ਕਰ ਦਿਓ
ਆਮੀਨ
ਜੈ ਜਵਾਨ ਜੈ ਕਿਸਾਨ
ਪੰਜਾਬ ਪੰਜਾਬੀਅਤ ਜਿੰਦਾਬਾਦ
🍀ਅੰਜੂਜੀਤ🍀


"ਪੱਗੜੀ ਸੰਭਾਲ ਜੱਟਾ ਪੱਗੜੀ ਸੰਭਾਲ"
ਅੱਜ ਲੱਗਦਾ ਧਰਤੀ ਹੇਠਲਾ ਬੌਲਦ ਆਪਣੇ ਸਿੰਗਾਂ ਉੱਤੇ ਚੁੱਕੇ ਸ਼ਾਸਕ ਦੇ ਸਿੰਘਾਸਨ ਨੂੰ ਪਲਟਾ ਕੇ ਧਰਤੀ ਤੇ ਸੁੱਟ ਦੇਵੇਗਾ ।ਇਸੇ ਕਰਕੇ ਅੱਜ ਸ਼ਹਿਨਸ਼ਾਹ ਦੇ ਸ਼ਹਿਰ ਵਿੱਚ ਹਿੱਲ ਜੁੱਲ ਹੋ ਰਹੀ ਹੈ ।ਪਾਪ ਦਾ ਅੰਤ ਹੋ ਰਿਹਾ ਹੈ। ਤੁਸੀਂ ਯਕੀਨ ਰੱਖਣਾ ਤੁਹਾਡੇ ਹਿੱਸੇ ਦੀ ਧਰਤੀ ਅਡੋਲ ਖੜੀ ਰਹੂਗੀ ਅਤੇ ਤੁਸੀਂ ਵੀ ।
ਕਿਉਂਕਿ ਦਰਵੇਸ਼ ਲੋਕ ਜਦ ਬਗਾਵਤ ਕਰਦੇ ਹਨ ਧਰਤੀ ਦੇ ਨਾਲ ਨਲ ਅਸਮਾਨ ਵੀ ਹਿੱਲ ਜਾਂਦਾ ਹੈ।
ਗੱਲ ਉਦੋੰ ਦੀ ਆ ਜਦ 1903 ਵਿੱਚ ਦਿੱਲੀ ਵਿਖੇ ਲਾਰਡ ਕਰਜਨ ਦੀ ਅਗਵਾਹੀ ਹੇਠ ਭਾਰਤੀ ਰਾਜਿਆਂ ਦੀ ਕਾਨਫਰੰਸ ਹੁੰਦੀ ਹੈ।
ਉਸ ਕਾਨਫਰੰਸ ਵਿੱਚ ਇੱਕ ਬੜੀ ਰੌਚਕ ਪਰ ਅਰਥ ਭਰਪੂਰ ਘਟਨਾ ਵਾਪਰਦੀ ਹੈ।
ਹਾਲ ਵਿੱਚ ਸਾਰੇ ਭਾਰਤੀ ਰਾਜੇ ਇੱਕਠੇ ਬੈਠੇ ਵਾਇਸ ਰਾਇ ਦੀ ਉਡੀਕ ਕਰ ਰਹੇ ਸਨ।
ਸਾਹਮਣੇ ਕੁਰਸੀ ਖਾਲੀ ਪਈ ਸੀ ।ਇੰਨੀ ਦੇਰ ਨੂੰ ਇੱਕ ਅੰਗਰੇਜ਼ ਦਾ ਕੁੱਤਾ ਦੌੜ ਕੇ ਜਾ ਕੇ ਕੁਰਸੀ ਤੇ ਬੈਠ ਕੇ ਭੌਕਣ ਲੱਗ ਪਿਆ।
ਹਾਲ ਵਿੱਚ ਜਿਥੇ ਸਾਰੇ ਹੱਸ ਪਏ ਉਥੇ ਭਾਰਤੀ ਰਾਜਿਆਂ ਨੂੰ ਕਿਤੇ ਨਾ ਕਿਤੇ ਸਮਝ ਲੱਗ ਗਈ ਸੀ ਕਿ ਸਾਡੇ ਉੱਤੇ ਇਸ ਨਸਲ ਦੇ ਜਾਨਵਰ ਰਾਜ ਕਰ ਰਹੇ ਹਨ।
ਉਸ ਦਿਨ ਮਗਰੋਂ ਭਾਰਤੀ ਰਾਜਿਆਂ ਅੰਦਰ ਦੇਸ਼ ਦੀ ਅਜਾਦੀ ਲਈ ਬੀ ਫੁੱਟ ਗਿਆ।
ਇਹ ਵੀ ਸੱਚ ਹੈ ਕਿ ਸੋਨੇ ਦੇ ਸ਼ਤਰ ਚੜੇ ਹਾਥੀ ਦੀ ਸਵਾਰੀ ਦੇਖ ਕੇ ।ਫੁਰਤੀਲੇ ਘੌੜਿਆਂ ਤੇ ਸਵਾਰ ਹੋ ਕੇ ਪੋਲੋ ਖੇਲਦੇ ਅਤੇ ਸ਼ੇਰ ਦਾ ਸ਼ਿਕਾਰ ਕਰਦੇ ਦੇਖ ਕੇ ਅਤੇ ਸੁਪਨਿਆਂ ਤੋਂ ਦੂਰ ਅਲੀਸ਼ਾਨ ਮਹਿਲਾਂ ਵਿੱਚ ਰਹਿੰਦੇ ਦੇਖ ਕੇ ਸੋਨੇ ਦੇ ਗਲਾਸਾਂ ਵਿੱਚ ਵਿਸਕੀ ਦੇ ਪੈੱਗ ਟਕਰਾਉਂਦੇ ਭਾਰਤੀ ਰਾਜਿਆਂ ਨੂੰ ਦੇਖ ਕੇ ਅੰਗਰੇਜਾਂ ਨੇ ਹਰ ਹਾਲ ਵਿੱਚ ਭਾਰਤ ਆ ਕੇ ਰਹਿਣ ਦਾ ਸੁਪਨਾ ਲਿਆ ਸੀ।
ਜਿਸ ਸੁਪਨੇ ਨੂੰ ਇਹਨਾਂ ਹੀ ਰਾਜਿਆਂ ਨੇ ਸਵੀਕਾਰ ਕੀਤਾ ਸੀ ਅਤੇ ਅੰਗਰੇਜਾਂ ਦੇ ਸਿਰਾਂ ਉੱਤੇ ਦੀ ਆਰਤੀ ਦੀਆਂ ਥਾਲੀਆਂ ਘੁੰਮਾ ਘੁੰਮਾ ਕੇ ਸਵਾਗਤ ਕੀਤਾ ਸੀ।
ਜਦ ਦਿੱਲੀ ਦੇ ਦਰਬਾਰ ਵਿੱਚ ਵਾਇਰਸ ਰਾਇ ਦੀ ਕੁਰਸੀ ਉੱਤੇ ਬੈਠ ਕੇ ਕੁੱਤਾ ਭੌਕਣ ਲੱਗਾ ਫੇਰ ਇਹਨਾਂ ਨੂੰ ਪਤਾ ਲੱਗਾ ਕਿ ਸਾਡੇ ਉੱਤੇ ਰਾਜ ਕੌਣ ਕਰ ਰਹੇ ਹਨ?
ਅੱਜ ਵੀ ਉਹ ਹੀ ਹਾਲ ਹੈ ਗੱਲ ਵੱਖਰੀ ਹੈ ਅੱਜ ਦਾ ਰਾਜਾ ਭਾਰਤੀ ਹੈ ਅਤੇ ਆਪਣੇ ਹੀ ਦੇਸ਼ ਨੂੰ ਲੁੱਟ ਰਿਹਾ ਹੈ।
ਚੋਰ ਆਪਣੇ ਕਾਰੋਬਾਰ ਵਿੱਚ ਕਦੇ ਕਿਸੇ ਨਾਲ ਲਿਹਾਜ ਨਹੀਂ ਕਰਦਾ।ਭਾਵੇਂ ਉਹਦਾ ਆਪਣਾ ਹੀ ਘਰ ਕਿਉਂ ਨਾ ਹੋਵੇ ਚੋਰੀ ਕਰਨੋ ਵਾਜ ਨਹੀਂ ਆਉਂਦਾ।
ਖੈਰ
ਫਿਰ 1906 ਵਿੱਚ ਕਲਕੱਤੇ ਵਿੱਚ ਬਹੁਤ ਵੱਡਾ ਅੰਦੋਲਨ ਹੁੰਦਾ ਹੈ।ਅੰਗਰੇਜਾਂ ਖਿਲਾਫ ।ਜਿਸ ਵਿੱਚ ਪਹਿਲੀ ਬਾਰ ਇਸ ਅੰਦੋਲਨ ਦੀ ਗਵਾਹੀ ਕਰਦੇ "ਦਾਦਾ ਨਾਰੋਜੀ" ਨੇ ਭਾਸ਼ਣ ਦਿੰਦਿਆਂ ਇੱਕ ਸ਼ਬਦ ਵਰਤਿਆ "ਸਵਰਾਜ" ।
ਭਾਵ ਭਿ੍ਸ਼ਾਟਾਚਾਰ ਤੋਂ ਮੁਕਤੀ, ਹੱਕ ਸੱਚ ਦੀ ਗੱਲ ਇੱਕ ਅੈਸੇ ਦੇਸ਼ ਨੂੰ ਸਿਰਜਣ ਦਾ ਸੁਪਨਾ ਜਿਥੇ ਸਭ ਚੀਜ ਖਾਲਸ ਹੋਵੇ।
ਇਹ ਅੰਦੋਲਨ ਅੰਗਰੇਜਾ ਦੇ ਖਿਲਾਫ ਸੀ,ਪਰ ਅੰਗਰੇਜਾਂ ਨੇ ਜਦ ਇਸ "ਸਵਰਾਜ" ਸ਼ਬਦ ਦਾ ਤਰਜੁਮਾਂ ਕਰ ਕੇ ਦੇਖਿਆ ਤਾਂ ਇਸ ਸ਼ਬਦ ਉੱਤੇ ਪਬੰਧੀ ਲਾਈ ਗਈ ਸੀ।
ਪਰ 1906 ਦੇ ਅੰਦੋਲਨ ਨੇ ਲੋਕਾਂ ਅੰਦਰ "ਸਵਰਾਜ" ਪੈਦਾ ਕਰ ਦਿੱਤਾ ਸੀ।
ਫਿਰ 1907ਵਿੱਚ ਚਾਚਾ ਸਰਦਾਰ ਅਜੀਤ ਸਿੰਘ ,ਉਹਨਾਂ ਦੇ ਵੱਡੇ ਭਰਾ ਸਰਦਾਰ ਕਿਸ਼ਨ ਸਿੰਘ ਅਤੇ ਘਸੀਟਾ ਰਾਮ ਨੇ "ਭਾਰਤ ਮਾਤਾ ਨਾਂ ਦੀ ਸੁਸਾਇਟੀ"ਬਣਾਈ ।
ਲਾਲਾ ਲਾਜਪਤ ਰਾਏ ਨੂੰ ਉਹਨਾਂ ਨੇ ਇਸ ਸੁਸਾਇਟੀ ਦਾ ਹਿੱਸਾ ਬਣਨ ਨੂੰ ਕਿਹਾ ਪਰ ਲਾਲਾ ਜੀ ਚਾਚੇ ਅਜੀਤ ਦੇ ਸੁਭਾਅ ਨੂੰ ਜਾਣਦੇ ਸਨ ਕਿ ਉਹ ਗਰਮ ਸੁਭਾਅ ਅਤੇ ਗਰਮ ਜੋਸ਼ੇ ਸਨ।
ਲਾਲਾ ਜੀ ਅਜਾਦੀ ਠਰੰਮੇ ਅਤੇ ਸਕੀਮ ਨਾਲ ਲੈਣ ਦੇ ਹੱਕ ਵਿੱਚ ਸੀ।
ਉਹ ਸਮੇਂ ਤੋਂ ਪਹਿਲਾਂ ਜੇਲ ਵਿੱਚ ਜਾਣਾ ਨਹੀਂ ਚਾਹੁੰਦੇ ਸਨ।
ਉਹਨਾਂ ਨੇ ਚਾਚਾ ਅਜੀਤ ਸਿੰਘ ਨੂੰ ਕਿਹਾ ਸੀ ਕਿ ,"ਜੇ ਅਸੀਂ ਜੇਲ ਵਿੱਚ ਚਲੇ ਗਏ ਤਾਂ ਲੋਕਾਂ ਅੰਦਰੋਂ ਅਜਾਦੀ ਦੀ ਲਹਿਰ ਬੰਦ ਹੋ ਜਾਵੇਗੀ,ਅਸੀਂ ਸਕੀਮ ਨਾਲ ਚੱਲਣਾ ਹੈ ਅਤੇ ਮਿਸ਼ਨ ਜਾਰੀ ਰੱਖਣਾ ਹੈ ਪਰ ਨਾਲ ਨਾਲ ਗੋਰੀ ਸਰਕਾਰ ਦੀ ਬਦਨੀਤੀ ਨਜਰ ਤੋਂ ਵੀ ਬਚਣਾ ਹੈ"।
ਉਹ ਡਰਦੇ ਸਨ ਕਿ ਰਤਾ ਕੁ ਲਾਪਰਵਾਹੀ ਜਾਂ ਗਰਮ ਜੋਸ਼ੀ ਦਾ ਕਾਰਨ ਅੰਗਰੇਜਾ ਖਿਲਾਫ ਲਾਏ ਮੋਰਚੇ ਢਹਿ ਸਕਦੇ ਹਨ।
ਉਹਨਾਂ ਨੇ ਸਰਦਾਰ ਕਿਸ਼ਨ ਸਿੰਘ ਅਤੇ ਘਸੀਟਾ ਰਾਮ ਦੇ ਇਸ ਭਾਰਤ ਮਾਤਾ ਸੁਸਾਇਟੀ ਵਿੱਚ ਸ਼ਾਮਿਲ ਹੋਣ ਦੇ ਸੱਦੇ ਪੱਤਰ ਨੂੰ ਦੇਖ ਕੇ ਕਿਹਾ,"ਮੈਂ ਸੋਚ ਕੇ ਦੱਸਾਂ ਗਾ"?
ਇਹ ਸੁਸਾਇਟੀ ਅੰਗਰਾਜਾਂ ਦੇ ਖਿਲਾਫ ਸੀ ਜਿਸ ਨੇ ਕਿਸਾਨਾਂ
ਲਈ #ਕਾਲੇ #ਬਿੱਲ ਬਣਾਏ ਸਨ।
ਉਸ ਵੇਲੇ ਗੋਰੀ ਸਰਕਾਰ ਸਾਡੇ ਦੇਸ਼ ਦੀ ਹੁੰਦੀ ਪੈਦਾਵਾਰ ਆਪਣੇ ਦੇਸ਼ ਬਲੈਤ ਲਿਜਾ ਰਹੀ ਹੈ।
ਸਾਡੇ ਬੱਚੇ ਭੁੱਖੇ ਮਰ ਰਹੇ ਹਨ।ਸਾਡੀ ਕਪਾਹ ਦਾ ਘੱਟ ਮੁੱਲ ਸਾਨੂੰ ਦੇ ਕੇ ਸਾਡੀ ਮਿਹਨਤ ਲੁੱਟੀ ਜਾ ਰਹੀ ਹੈ
ਸਾਰੀ ਕਪਾਹ ਮਾਨਚੈਸਟਰ ਲਿਆਂਦੀ ਜਾਂਦੀ ਸੀ ਕੱਪੜੇ ਵਾਸਤੇ।
ਅਸੀਂ ਜਮੀਨ ਤਿਆਰ ਕਰਦੇ ਹਾਂ ਫਸਲ ਉਗਾਉਂਦੇ ਹਾਂ ਇਹ ਗੋਰੀ ਸਰਕਾਰ ਕਮੀਨੇ ਤਰੀਕਿਆਂ ਆਂ ਨਾਲ ਸਾਥੋਂ ਸਾਡੀ ਮਾਲਿਕੀ ਖੋਹਣ ਦੇ ਉਪਰਾਲੇ ਕਰਦੀ ਹੈ।
ਗੋਰੀ ਸਰਕਾਰ ਖੇਤੀ,ਕਾਰਖਾਨੇ,ਕਲਾ ਕਮਜੋਰ ਕਰਨ ਵਿੱਚ ਲੱਗ ਗਈ।
ਉਸਨੇ ਸਭ ਦਾ ਸਭ ਭਾਰਤ ਈਸਟ ਇੰਡੀਆ ਕੰਪਨੀ ਦੇ ਹਵਾਲੇ ਕਰ ਦਿੱਤਾ।
ਭਾਰਤ ਦਾ ਸਾਰਾ ਸਮਾਨ ਇੰਗਲੈਂਡ ਲਿਆਂਦਾ ਜਾਂਦਾ ਪਰ ਬਦਲੇ ਵਿੱਚ ਉਥੋਂ ਭਾਰਤ ਕੁਝ ਨਾ ਆਉਂਦਾ।ਇਸ ਬਦਲੇ ਦੇਸ਼ ਗਰੀਬ ਹੁੰਦਾ ਗਿਆ।
ਜਦ ਵਲੈਤੀ ਵਸਤਾਂ ਭਾਰਤੀ ਸਮਾਨ ਨਾਲ ਤਿਆਰ ਹੋ ਕੇ ਮੁੜ ਭਾਰਤ ਆਉਣ ਲੱਗੀਆਂ ਤਾਂ ਉਹਨਾਂ ਉੱਤੇ ਟੈਕਸ ਲੱਗਣ ਲੱਗਾ ।
ਉਹ ਟੈਕਸ ਇੰਨਾ ਜਿਆਦਾ ਸੀ ਕਿ ਭਾਰਤ ਦੇ ਵਪਾਰ ਨੂੰ ਢਾਹ ਲੱਗ ਗਈ।
ਭੁੱਖ ਮਰੀ ਕਾਰਨ ਪਲੇਗ ਵਰਗੀਆਂ ਬਿਮਾਰੀਆਂ ਫੈਲ ਗਈਆਂ।
ਦੇਸ਼ ਦੇ ਲੋਕ.ਭੁੱਖ ਕਰਕੇ ਮਰਨ ਲੱਗੇ ।
ਫਿਰ ਭਾਰਤ ਦਾ "ਦੇਸੀ ਜਹਾਜ ਸੀ" ਉਸ ਦੀ ਪੁਰਾਤਨਤਾ ਅੰਗਰੇਜ਼ਾਂ ਨੇ ਇਹ ਕਹਿ ਕੇ ਖਤਮ ਕੀਤੀ ਕਿ ਸਾਨੂੰ ਇਸ ਜਹਾਜ਼ ਦੀ ਲੋੜ ਨਹੀਂ ।
ਬਸ ਉਸ ਦੌਰ ਵੇਲੇ ਭਾਰਤ ਦੇ ਬਿਨਾਸ਼ ਦਾ ਮੁੱਢ ਬੱਝ ਗਿਆ।
ਭਾਰਤ ਵਾਸੀਆਂ ਤੋਂ ਜਬਰਨ ਨੀਲ ਦੀ ਖੇਤੀ ਕਰਾਈ ਜਾਂਦੀ।
ਉਹ ਬੰਗਾਲ ਦੇ ਲੋਕਾਂ ਨੂੰ ਡੇਢ ਆਨਾ ਰੋਜ਼ ਪ੍ਰਤੀ ਵਾਹੀਕਾਰ ਦਿੰਦੇ ।ਫਸਲ ਦਾ ਮੁੱਲ ਗੋਰੀ ਸਰਕਾਰ ਆਪ ਤਹਿ ਕਰਦੀ।
ਲੋਕਾਂ ਨੂੰ ਉਸੇ ਤਰਾਂ ਦੀ ਖੇਤੀ ਕਰਨ ਨੂੰ ਕਹਿੰਦੀ।


🌹✿┅══❁✿🌹✿❁══┅✿🌹

ਟੈਲੀਗ੍ਰਾਮ ਦੇ ਗਰੁੱਪ-ਚੈਨਲ, ਜਿਨ੍ਹਾਂ 'ਚ ਚੱਲ ਰਹੇ ਇਤਿਹਾਸਕ ਕਿਸਾਨ ਅੰਦੋਲਨ ਬਾਰੇ ਖ਼ਬਰਾਂ ਤੇ ਹੋਰ ਪੋਸਟਾਂ ਦੇਖ-ਪੜ੍ਹ ਸਕਦੇ ਹੋ:

🚜 ਖ਼ਬਰਨਾਮਾ https://t.me/joinchat/AAAAAEIKf1nNy9fDpOfxZw

🚜 ਪੰਜਾਬੀ ਲਿਖਤਾਂ https://t.me/PunjabiLikhtan

🚜 ਪੰਜਾਬੀ ਅਖ਼ਬਾਰ https://t.me/PunjabiNewspaper

🚜 ਖੇਤੀ ਖ਼ਬਰ https://t.me/KhetibadiPB

🚜 ਕਿਸਾਨੀ ਗੀਤ https://t.me/Punjabi_Pitara/1040

Please forward these links to Telegram Lovers

╔╦╦╦═╦╗╔═╦═╦══╦═╗
║║║║╩╣╚╣═╣║║║║║╩╣
╚══╩═╩═╩═╩═╩╩╩╩═╝


ਪੰਜਾਬੀ ਕਲਾਕਾਰਾਂ, ਲੇਖਕਾਂ, ਐਕਟਰਾਂ, ਲੀਡਰਾਂ ਅਤੇ ਬੁੱਧੀਜੀਵੀਆਂ ਦੇ ਨਾਂਅ

ਪੰਜਾਬੀ ਹੋਣ ਦਾ ਹੱਕ ਪੰਜਾਬ 'ਚ ਜੰਮਣ ਨਾਲ ਹੀ ਨਹੀਂ ਮਿਲ ਜਾਂਦਾ , ਇਹ ਹੱਕ ਪੰਜਾਬ ਲਈ ਲੜ ਕੇ ਅਤੇ ਖੜ ਕੇ ਕਮਾਉਣਾ ਪੈਂਦੈ , ਪੰਜਾਬੀ ਹੋਣਾ ਇੱਕ ਪਰਦੇਸ ਦਾ ਵਾਸੀ ਹੋਣਾ ਜਾਂ ਇੱਕ ਭਾਸ਼ਾ ਵਿਸ਼ੇਸ਼ ਬੋਲਣਾ ਨਹੀਂ ਹੈ ਸਿਰਫ , ਪੰਜਾਬੀ ਹੋਣਾ ਹੱਕ ਸੱਚ ਲਈ ਲੜਨ 'ਤੇ ਖੜਨ ਵਾਲਾ ਯੋਧਾ ਹੋਣਾ ਹੁੰਦਾ ਹੈ ਚਲੋ ਮੈਂ ਸਿੱਖ ਸ਼ਬਦ ਨਹੀਂ ਵਰਤਦਾ ਅਤੇ ਨਾ ਹੀ ਇੱਕ ਧਰਮ ਬਾਰੇ ਕੋਈ ਗੱਲ ਕਰਾਂ ਪਰ ਪੰਜਾਬ ਦੇ ਇਤਿਹਾਸ ਅਤੇ ਵਿਰਸੇ ਨੂੰ ਤਾਂ ਸਾਰੇ ਮੰਨਦੇ ਹੀ ਨੇ ਨਾ , ਉਸਨੂੰ ਹੀ ਜਾਣ ਲਓ ! ਅੱਜ ਪੰਜਾਬੀ ਹੋ ਕੇ ਸੱਤਾ ਦੇ ਖ਼ਿਲਾਫ਼ ਕੁੱਝ ਨਾ ਬੋਲਣਾ ਵੀ ਸੱਤਾ ਦੇ ਹੱਕ 'ਚ ਭੁਗਤਣਾ ਹੀ ਹੈ , ਇੱਕ ਲਾਇਨ ਜਾਂ ਇੱਕ ਗੀਤ , ਕਵਿਤਾ ਨਾਲ ਨਹੀਂ ਸਰਨਾ , ਹੁਣ ਤਾਂ ਲੜਾਈ ਆਰ ਪਾਰ ਦੀ ਹੈ ਬਾਈ , ਆਪਣਾ ਸਟੈਂਡ ਸਪਸ਼ਟ ਕਰਕੇ ਲਕੀਰ ਦੇ ਇੱਕ ਪਾਸੇ ਖੜਨਾ ਪਊ , ਹੁਣ ਸ਼ਬਦਾਂ ਦਾ ਜਾਲ ਬੁਣ ਕੇ ਬਚਣ ਲਈ ਵਿਚਕਾਰਲਾ ਰਾਹ ਕੋਈ ਨਹੀਂ , ਇਹ ਪੜ੍ਹ , ਸੁਣ 'ਤੇ ਸਮਝ ਲਓ , ਜੋ ਅੱਜ ਕਿਸਾਨਾਂ ਅਤੇ ਲੋਕਾਂ ਨਾਲ ਨਾ ਖੜੇ ਉਹ ਇਤਿਹਾਸ 'ਚ ਕਿੱਥੇ ਖੜਨਗੇ , ਐਨਾ ਤਾਂ ਤੁਹਾਨੂੰ ਪਤਾ ਹੀ ਹੋਵੇਗਾ ।


ਦੀਵੇ ਵੀ ਜਗਦੇ ਰਹਿਣਗੇ,
ਤਾਰੇ ਵੀ ਚੜ੍ਹਦੇ ਰਹਿਣਗੇ।
ਸਾਜ਼ਿਸ਼ ਹਨ੍ਹੇਰੇ ਕਰਨਗੇ,
ਚਾਨਣ ਵੀ ਲੜਦੇ ਰਹਿਣਗੇ।


ਬਹੁਤ ਸੱਜਣਾ ਮਿੱਤਰਾਂ ਦਾ ਸੁਝਾਅ ਸੀ ਇੱਕ ਸਾਂਝਾ ਪਲੇਟਫਾਰਮ ਤਿਆਰ ਕਰਨ ਦਾ , ਜਿੱਥੋਂ ਅਪਡੇਟਿਡ ਜਾਣਕਾਰੀ ਮਿਲ ਸਕੇ ਟਵਿੱਟਰ ਤੇ ਹੋਰ ਸਭ ਕਿਤੇ ਸਾਂਝੀ ਕਰਨ ਲਈ -
ਉਹਦੇ ਲਈ ਵ੍ਹਟਸਐਪ ਦੀ ਬੰਦਿਆ ਦੀ ਲਿਮਿਟ ਅੜਿੱਕਾ ਐ ਤੇ ਫੇਸਬੁੱਕ ਤੇ ਇੰਨੇ ਗਰੁੱਪ ਨੇ ਕਿ ਹਿਸਾਬ ਰੱਖਣਾ ਔਖਾ ਐ -
ਸੋ ਹੱਲ ਇਹ ਐ - ਟੈਲੀਗ੍ਰਾਮ ਦਾ ਇੱਕ ਲਿੰਕ ਸ਼ੇਅਰ ਕਰ ਰਿਹਾਂ , ਇਹਦੇ ਚ ਤੁਸੀਂ ਚੈਟ ਨਹੀਂ ਕਰ ਸਕਦੇ ... ਤੇ ਐਡਮਿਨ ਜ਼ਰੂਰੀ ਕੰਟੇਂਟ ਸ਼ੇਅਰ ਕਰਦੇ ਰਹਿਣਗੇ ਤੇ ਮਿੰਟੋ ਮਿੰਟ ਕਾਰਵਾਈ ਹੋ ਸਕੇਗੀ .
ਟੈਲੀਗ੍ਰਾਮ ਦੀ ਲਿਮਟ 2 ਲੱਖ ਬੰਦੇ ਤੱਕ ਦੀ ਐ , ਸੋ ਦਿਲ ਖੋਲ੍ਹ ਕੇ ਜੋਇਨ ਕਰੋ ...
ਸਭ ਨਾਲ ਸ਼ੇਅਰ ਕਰੋ ....
#FarmerProtest
#FarmersProtest
#standwithfarmerschallenge⁠


https://t.me/PunjabTweetArmy


ਮੇਰੇ ਹੱਥੀਂ ਛਾਲੇ ਪਏ ਮਜ਼ਦੂਰੀ ਨਾਲ ।
ਫਿਰ ਵੀ ਨਹੀਉਂ ਭਰਿਆ ਛੰਨਾਂ ਚੂਰੀ ਨਾਲ ।

ਖੁਸ਼ੀਆਂ ਨਾਲ ਨਹੀਂ ਛੱਡੀ ਆਪਣੀ ਜੰਮਣ-ਭੋਂ,
ਤੇਰੇ ਸ਼ਹਿਰ 'ਚ ਆਇਆ ਵਾਂ ਮਜ਼ਬੂਰੀ ਨਾਲ ।

ਮੇਰੇ ਨਾਲੋਂ ਕੁਹਝਾ ਪੁੱਤਰ ਲੰਬੜਾਂ ਦਾ,
ਧਰਤੀ ਉੱਤੇ ਫਿਰਦਾ ਏ ਮਗ਼ਰੂਰੀ ਨਾਲ ।

'ਭਗਤ ਸਿੰਘ' ਤੇ 'ਦੁੱਲਾ', 'ਜਬਰੂ' ਮੇਰਾ ਲਹੂ,
ਕਿੰਝ ਖਲੋਵਾਂ 'ਗ਼ਜਨੀ' ਤੇ 'ਤੈਮੂਰੀ' ਨਾਲ ।

ਮੇਰਾ ਕਲਮ-ਕਬੀਲਾ ਉਹਨਾਂ ਵਿੱਚੋਂ ਨਈਂ,
ਅੱਖਰ ਜਿਹੜੇ ਲਿਖਦੇ ਨੇ ਮਨਜੂਰੀ ਨਾਲ

✒️ਬਾਬਾ ਨਜ਼ਮੀ


ਜਸ਼ਨਦੀਪ ਬਰਾੜ ਬਾਈ ਦੀ ਕੰਧ ਤੋਂ ਇੱਕ ਅਪੀਲ

ਕਿਸਾਨ ਅੰਦੋਲਨ ਜਿਹੜਾ ਸਾਡੀ ਹੋਂਦ ਦਾ ਅੰਦੋਲਨ ਬਣਿਆ ਹੋਇਆ ਇਸ ਸਮੇਂ, ਜਿੱਥੇ ਜਜਬਾ, ਜਜਬਾਤ ਤੇ ਹੌਂਸਲਾ ਸਾਰਾ ਕੁੱਝ ਪੂਰੀ ਚੋਟੀ ਤੇ ਸਵਾਰ ਹੈ; ਜਿਹੜੇ ਵੀਰ, ਭੈਣ, ਮਾਵਾਂ-ਬਾਪ ਅੱਗੇ ਹੋਕੇ ਜੂਝ ਰਹੇ ਨੇ ਉਹਨਾਂ ਦਾ ਲੱਖ ਵਾਰ ਸ਼ੁਕਰਾਨਾ, ਮਾਲਕ ਉਹਨਾਂ ਨੂੰ ਹੌਂਸਲਾ ਤੇ ਜਿੱਤ ਬਖਸ਼ਿਸ਼ ਕਰੇ।

ਇੱਕ ਗੱਲ ਤਾਂ ਆਪਾਂ ਨੂੰ ਪਤਾ ਵੀ ਗਿਣਤੀ ਦੇ ਨੈਸ਼ਨਲ ਮੀਡੀਆ ਚੈਨਲਾਂ ਨੂੰ ਛੱਡ ਕੇ ਬਾਕੀ ਦਾ ਵਿਕਾਊ ਮੀਡੀਆ ਇਸ ਹਿੰਦ-ਪੰਜਾਬ ਦੇ ਰਣ ਨੂੰ ਹੋਰ ਈ ਜਾਮਾ ਪਹਿਣਾਉਣ ਲੱਗਿਆ ਹੋਇਆ। ਅਗਲਿਆਂ ਦਾ ਪੂਰਾ ਜੋਰ ਲੱਗਿਆ ਹੋਇਆ ਸਟੇਟ ਨੂੰ ਸਹੀ ਤੇ ਪੰਜਾਬ ਨੂੰ ਗਲਤ ਸਾਬਤ ਕਰਨ ਤੇ।

ਹੁਣ ਆਪਾਂ ਕੀ ਕਰ ਸਕਦੇ ਆਂ?

ਆਪਾਂ ਨੂੰ Narrative ਖੜਾ ਕਰਨ ਦੀ ਲੋੜ ਆ, ਜਿਹਨੂੰ ਖੜਾ ਕਰਨ ਦੇ ਕਈ ਤਰੀਕੇ ਨੇ, ਉਹਨਾਂ ਚੋਂ ਇੱਕ ਆ ਕਿ ਵੱਖ ਵੱਖ ਰਾਸ਼ਟਰੀ- ਅੰਤਰਰਾਸ਼ਟਰੀ ਮੀਡੀਆ ਅਦਾਰਿਆਂ ਨੂੰ ਈ-ਮੇਲਾਂ ਭੇਜਣੀਆਂ, ਟਵਿੱਟਰ ਦੇ ਉੱਪਰ ਟਵੀਟਾਂ ਕਰਨੀਆਂ ‘ਤੇ ਉਹਨਾਂ ਨੂੰ ਅੱਗੋਂ ਦੱਸਣਾ ਕਿ ਪੰਜਾਬ ‘ਚ ਕੀ ਹੋ ਰਿਹਾ। ਸੱਦਾ ਦੇਣਾ ਕਿ ਇਸ ਸਾਰੀ ਘਟਨਾ ਨੂੰ ਰਿਪੋਰਟ ਕਰਨ ਜਿਸ ਨਾਲ਼ ਅੱਗੋਂ ਭਾਰਤ ਦੀ ਸਟੇਟ ਉੱਪਰ ਵੀ ਅੰਤਰ-ਰਾਸ਼ਟਰੀ ਪਰੈਸ਼ਰ ਬਣੂ, ਮੁੱਦਾ ਦੀ ਪਹੁੰਚ ਜਿਆਦਾ ਦੂਰ ਤੱਕ ਵਧੂ;ਸਿਰਫ ਪੰਜਾਬ ਤੋਂ ਚਾਲੂ ਹੋਕੇ ਦਿੱਲੀ ਤੱਕ ਹੀ ਨਹੀਂ ਮੁੱਕੂ।

ਸਾਡੇ ਧਿਆਨ ਵਿੱਚ ਜਿਹੜੇ ਜਿਹੜੇ ਮੀਡੀਆ ਅਦਾਰੇ ਆਏ ਉਹਨਾਂ ਦੀ ਈ-ਮੇਲ ਲਿਸਟ ਜਾਂ contact link ਤੁਹਾਡੇ ਮਾਲ ਸਾਂਝੇ ਕਰਨ ਲੱਗੇ ਆ। ਜੇ ਕੋਈ ਰਹਿ ਗਿਆ ਹੋਵੇ ਤਾਂ ਜਰੂਰ ਵਿੱਚ ਜੋੜਿਓ ਤੇ ਆਪਣੇ ਵੱਲੋਂ ਲਿਖ ਕੇ ਇੱਕ ਈ-ਮੇਲ ਇਹਨਾਂ ਸਾਰਿਆਂ ਨੂੰ ਜਰੂਰ ਭੇਜੋ।

ਟਵਿੱਟਰ ਉੱਪਰ ਜਾਕੇ ਟਵੀਟ ਕਰੋ। ਹੈਸ਼ਟੈਗ ਜਿਹੜਾ ਪਹਿਲਾਂ ਈ ਟਰੈਂਡਿਗ ਚ ਨੇ ਉਹਨਾਂ ਦੀ ਵਰਤੋਂ ਜਿਆਦਾ ਤੋਂ ਜਿਆਦਾ ਕਰੋ ਜਿਵੇਂਕਿ #iampanjab #isupportfarmers #FarmersProtest #DilliChalo #dillidoornahi

“Bbc news” haveyoursay@bbc.co.uk

“Al-jazeera” https://network.aljazeera.net/contact-us

“Vice” caeditor@vice.com

“Vox” https://www.vox.com/contact

“Brut india” https://www.brut.media/in

“Fox news” https://help.foxnews.com/hc/en-us/requests/new

“Cnn” https://www.cnn.com/feedback

“Blaze” https://www.theblaze.com/contact/

“Sky news” news@skynews.com

“Dw news” info@dw.de

“Euro news” info@euronews.net

.…………………………….……………………………

ਈ-ਮੇਲ ਭੇਜਣ ਦਾ ਇੱਕ ਨਮੂਨਾ ਕਿ ਈ-ਮੇਲ ਕਿਹੋ ਜਿਹੀ ਹੋਣੀ ਚਾਹੀਦੀ ਹੈ... 👇🏻

Dear Editor,

Large farmer protests are happening in North India and a caravan of farmers from Punjab in hundreds of thousands is marching to protest in Delhi. The farmers are protesting three new farm laws rushed through the Indian parliament during a pandemic - laws that farmers feel overwhelmingly favor the one percent and put millions of Indian farmers’ and farm worker’s future in even more uncertainty.

As a follower of your news outlet, I would like to bring to your attention this important breaking news story, that is evolving as we speak. This caravan from the state of Panjab has traveled hundreds of kilometers in last two days, braving many hurdles, water cannons and tear gas canister thrown at them to thwart their democratic peaceful protest March to country’s capital, New Delhi. As the Indian national news media continues to ignore this important story, I would request international news outlet of your caliber to shed some light on this important story affecting the life of millions of farmers in India.

In case you would like to get some sound bites, your first point of contact can be one of the organizer of this protest.

Deep Sidhu - https://twitter.com/iamdeepsidhu
Imdeepsidhu@gmail.com

Ajaypal Brar - Ajaypal Singh
https://warispunjabde.org

I thank you for your kind consideration.

Regards

.…………………………….……………………………

ਟਵੀਟ ਦਾ ਨਮੂਨਾ:

Breaking news - A caravan Hundreds of thousands of farmers from Panjab are marching to capital Delhi protesting farming bills. As Indian media ignores, @bbcworld @ajenglish @vicenews @voxdotcom @foxnews @cnn @dwnews @npr @cbcnews - would you please cover? 🙏

.…………………………….……………………………

ਆਉ ਦੋਸਤੋ ਮਿਲ ਕੇ ਇਸ ਮੁਹਿੰਮ ਨੂੰ ਹੋਰ ਕਾਮਯਾਬ ਬਣਾਈਏ। ਖਾਸ ਤੌਰ ‘ਤੇ ਬਾਹਰਲੇ ਮੁਲਕਾਂ ‘ਚ ਬੈਠੇ ਵੀਰ ਭੈਣ ਜਰੂਰ ਸਾਥ ਦਿਉ। ਚੜ੍ਹਦੀ ਕਲਾ।


ਦਿੱਲੀਏ ਨੀ ਬਾਜ਼ ਆਜ਼ਾ ਛੇੜ ਨਾ ਪੰਜਾਬ ਨੂੰ।

ਅਸੀਂ ਮੁਗਲਾਂ ਤੇ ਬਾਬਰਾਂ ਦੇ ਲੱਕ ਤੋੜ ਹੋਏ ਨੇ।
ਬੜੇ ਬੜੇ ਜਾਲਮਾਂ ਸਾਡੇ ਅੱਗੇ ਹੱਥ ਜੋੜੇ ਹੋਏ ਨੇ।
ਲੰਡਨ ਤੱਕ ਜਾਣਦੇ ਨੇ ਗੋਰੇ ਸਾਡੇ ਮੂਡ ਖਰਾਬ ਨੂੰ।
ਦਿੱਲੀਏ ਨੀ ਬਾਜ਼ ਆਜ਼ਾ ਛੇੜ ਨਾ ਪੰਜਾਬ ਨੂੰ।
ਦਿੱਲੀਏ ਨੀ ਬਾਜ਼ ਆਜ਼ਾ ਛੇੜ ਨਾ ਪੰਜਾਬ ਨੂੰ।

ਕਈ ਵਾਰੀ ਜਿੱਤ ਵਾਲੇ ਝੰਡੇ ਤੇਰੀ ਹਿੱਕ 'ਤੇ ਗੱਡੇ।
ਬੜੇ ਬੜੇ ਨਾਢੂਆ ਖਾਨਾਂ ਦੇ ਭੁਲੇਖੇ ਅਸੀਂ ਕੱਢੇ।
ਸਮੁੰਦਰ ਵੀ ਨਾ ਝੱਲ ਪਾਉਂਦੇ ਉੱਠੇ ਹੋਏ ਸੈਲਾਬ ਨੂੰ।
ਦਿੱਲੀਏ ਨੀ ਬਾਜ਼ ਆਜ਼ਾ ਛੇੜ ਨਾ ਪੰਜਾਬ ਨੂੰ।
ਦਿੱਲੀਏ ਨੀ ਬਾਜ਼ ਆਜ਼ਾ ਛੇੜ ਨਾ ਪੰਜਾਬ ਨੂੰ।

ਕਦੇ ਮੌਤ ਤੋਂ ਨਾ ਡਰਕੇ ਅਸੀਂ ਘਬਰਾਏ ਦਿੱਲੀਏ।
ਹੱਕਾਂ ਲਈ ਸਦਾ ਲੜਦੇ ਤੇ ਮਰਦੇ ਆਏ ਦਿੱਲੀਏ।
ਪੜ੍ਹੀ ਕਦੇ ਬਹਿਕੇ ਸਾਡੇ ਪੁਰਖਾਂ ਦੀ ਕਿਤਾਬ ਨੂੰ।
ਦਿੱਲੀਏ ਨੀ ਬਾਜ਼ ਆਜ਼ਾ ਛੇੜ ਨਾ ਪੰਜਾਬ ਨੂੰ।
ਦਿੱਲੀਏ ਨੀ ਬਾਜ਼ ਆਜ਼ਾ ਛੇੜ ਨਾ ਪੰਜਾਬ ਨੂੰ।

ਇੱਟ ਨਾਲ ਇੱਟ ਚੰਗੀ ਤਰਾਂ ਖੜ੍ਹਕਾਉਣਾਂ ਜਾਣਦੇ।
ਸਾਨੂੰ ਢਾਉਣਾਂ ਵੀ ਆਉਂਦਾ ਜੇ ਬਣਾਉਣਾਂ ਜਾਣਦੇ।
ਪੁੱਛ ਲਈ ਆ ਕੇ ਚੰਨੀ ਪਿੰਡ ਖਿਜ਼ਰਾਬਾਦ ਨੂੰ।
ਦਿੱਲੀਏ ਨੀ ਬਾਜ਼ ਆਜ਼ਾ ਛੇੜ ਨਾ ਪੰਜਾਬ ਨੂੰ।
ਦਿੱਲੀਏ ਨੀ ਬਾਜ਼ ਆਜ਼ਾ ਛੇੜ ਨਾ ਪੰਜਾਬ ਨੂੰ।

ਚੰਨੀ ਖਿਜ਼ਰਾਬਾਦ
98724 05951


ਮੀਂਹ ਆਉਣ ਤੋਂ ਪਹਿਲਾਂ ਘਰ ਵਿੱਚ ਕਾਹਲ ਪੈ ਜਾਂਦੀ । ਕਦੇ ਚੁੱਲ੍ਹੇ ਤੰਦੂਰ ਢੱਕਣ ਦਾ ਫ਼ਿਕਰ .. ਕਿੱਧਰੇ ਬਾਲਣ ਨੂੰ ਛੱਤ ਥੱਲੇ ਰੱਖਣ ਦਾ ਫ਼ਿਕਰ ਤੇ ਸਾਰਾ ਸਮਾਨ ਕਾਹਲੀ ਕਾਹਲੀ ਸੰਭਾਲ਼ਣਾ । ਘਰ ਵੀ ਕੱਚੇ ਤੇ ਵਿਹੜੇ ਵੀਕੱਚੇ ਹੁੰਦੇ ਸਨ । ਮੀਂਹ ਪੈਣ ਲੱਗਦਾ ਤਾਂ ਛੱਤਾਂ ਵੀ ਚਿਉਣ ਲੱਗ ਜਾਂਦੀਆਂ ।ਮੀਂਹ ਰੁੱਕਣ ਤੋਂ ਬਾਅਦ ਬੱਚਿਆਂ ਨੇ ਵਿਹੜੇ ਵਿੱਚ ਬਾਹਰ ਨਿਕਲਣਾ ਤਾਂ ਦਾਦੀ ਨੇ ਗਾਲਾਂ ਕੱਢਣੀਆਂ ਕੇ ਵਿਹੜਾ ਪੁੱਟ ਦੇਣਗੇ .. ਮਸਾਂ ਲਿੱਪਿਆ ਸੀ ।ਕਦੇ ਬੱਚਿਆਂ ਨੇ ਗਿੱਲੇ ਵਿਹੜੇ ਵਿੱਚ ਬਾਥਰੂਮ ਦਾ ਬਹਾਨਾ ਬਣਾ ਕੇ ਬਾਹਰ ਨਿਕਲਣਾ ਤਾਂ ਤਿਲਕ ਕੇ ਡਿੱਗ ਪੈਣਾ।ਸਾਰੇ ਕੱਪੜੇ ਚਿੱਕੜ ਨਾਲ ਲਿੱਬੜ ਜਾਂਦੇ । ਮਾਂ ਨੇ ਨਲਕੇ ਤੇ ਲਿਜਾ ਕੇ ਨਹਾਉਣਾ ਤੇ ਨਾਲ ਨਾਲ ਛਿੱਤਰ ਪਰੇਡ ਕਰੀ ਜਾਣੀ । ਅੱਜ ਦਾ ਮਾਹੌਲ ਤੇ ਰਹਿਣ ਸਹਿਣ ਬਿੱਲਕੁਲ ਬਦਲ ਚੁੱਕਾ ਹੈ । ਘਰਾਂ ਵਿੱਚ ਪਤਾ ਹੀ ਨਹੀਂ ਲੱਗਦਾ ਕੇ ਮੀਂਹ ਪਿਆ ਸੀ ਤੇ ਦਸ ਮਿੰਟ ਵਿੱਚ ਵਿਹੜਾ ਸੁੱਕ ਜਾਂਦਾ ਹੈ ।
ਮੀਂਹ ਦੇ ਦਿਨ ਦਾ ਅਜੀਬ ਜਿਹਾ ਆਨੰਦ ਅੱਜ ਵੀ ਕਦੇ ਕਦੇ .. ਮਿੱਟੀ ਦੀ ਮਹਿਕ ਦੇ ਜਾਂਦਾ ਹੈ । ਨਹੀਂ ਭੁੱਲਣੇ ਬਚਪਨ ਦੇ ਉਹ ਬੇ ਪ੍ਰਵਾਹੀਆਂ ਵਾਲੇ ਦਿਨ ...!

Показано 20 последних публикаций.

105

подписчиков
Статистика канала