ਆਖ਼ਰੀ ਸਲਾਮ
****
ਪਿਛਲੇ ਦੋ ਮਹੀਨਿਆਂ ਤੋਂ ਸ਼ੰਭੂ ਬਾਰਡਰ ਤੇ ਇੱਕ ਚੰਗਿਆੜੀ ਸੁਲਗ ਰਹੀ ਸੀ। ਜਿਸ ਦਾ ਸੇਕ ਹੋਲੀ ਹੋਲੀ ਪੂਰੇ ਪੰਜਾਬ ਵਿੱਚ ਮਹਿਸੂਸ ਹੋਣ ਲੱਗ ਪਿਆ ਸੀ। ਜੀਰੀ ਦੀ ਸਾਂਭ ਸੰਭਾਲ ਚੱਲ ਰਹੀ ਸੀ। ਕਿਸਾਨ ਮੰਡੀ ਜੀਰੀ ਲੈ ਕੇ ਜਾਂਦੇ ਤਾਂ ਉੱਥੇ ਵੀ ਸ਼ੰਭੂ ਬਾਰਡਰ ਦੀ ਦੰਦ ਕਥਾਵਾਂ ਚਲਦੀਆਂ। ਹੋਲੀ ਹੋਲੀ ਮੌਜੂਦਾ ਸਰਕਾਰ ਦੀਆਂ ਕੋਝੀਆਂ ਚਾਲਾਂ ਰੱਬ ਵਰਗੇ ਜ਼ਿਮੀਂਦਾਰਾ ਦੇ ਸਮਝ ਆਉਣ ਲੱਗ ਪਈਆਂ ਸਨ। ਉਹ ਲਾਮਬੰਦ ਹੋਣ ਲੱਗ ਪਏ ਸੀ। ਉਹ ਸਮਝ ਚੁੱਕੇ ਸਨ ਕਿ ਜੇ ਅੱਜ ਵੀ ਅਵਾਜ਼ ਨਾ ਚੁੱਕੀ ਤਾਂ ਆਪਣੇ ਹੀ ਖੇਤਾਂ ਵਿੱਚ ਮਜ਼ਦੂਰ ਬਣ ਕੇ ਰਹਿ ਜਾਵਾਂਗੇ। ਇੱਕ ਦਿਨ ਕਿਸੇ ਬੁਲਾਰੇ ਨੇ ਸਟੇਜ ਤੋਂ ਕਿਹਾ," ਇਨ੍ਹਾਂ ਜ਼ਮੀਨਾਂ ਦੇ ਮਾਲਕ ਸਾਨੂੰ ਸਿੱਖ ਕੌਮ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਸੀ, ਇਹ ਮੋਦੀ ਮਾਮਾ ਲੱਗਦਾ ਸਾਡੀਆਂ ਜ਼ਮੀਨਾਂ ਦਾ। ਸਾਨੂੰ ਦੋ ਮਹੀਨੇ ਹੋ ਗਏ ਇੱਥੇ ਸ਼ੰਭੂ ਤੇ ਬੈਠਿਆਂ ਨੂੰ..... ਕਿਸੇ ਸਾਲੇ ਨੇ ਆ ਕੇ ਬਾਤ ਨਹੀਂਂ ਪੁੱਛੀ..... ਬਾਬੇ ਨਾਨਕ ਨੇ ਜਿਹੜੇ ਹਲ਼ ਦੀ ਮੁੰਨੀ ਸਾਡੇ ਹੱਥ ਵਿੱਚ ਫੜਾਈ ਸੀ ਅੱਜ ਦਾ ਸਿਆਸਤਦਾਨ ਉਹ ਸਾਡੇ ਤੋਂ ਖੋਹਣਾ ਚਾਹੁੰਦਾ ਹੈ...... ਇਸ ਤੋਂ ਪਹਿਲਾਂ ਕੇ ਬਹੁਤ ਦੇਰ ਹੋ ਜਾਵੇ..... ਚਲੋ ਆਪਣੀ ਗੱਲ ਕਹਿਣ ਲਈ ਇਸ ਅੰਨ੍ਹੇ ਬੋਲੇ ਸਿਆਸਤਦਾਨ ਦੇ ਦਰ ਤੇ ਚੱਲੀਏ..... ਚਲੋ ਦਿੱਲੀ ਚੱਲੀਏ।"
ਉਸ ਦੀ ਕਹੀ ਗੱਲ ਦਾ ਹੁੰਗਾਰਾ ਇਸ ਤਰਾਂ ਆਇਆ ਜਿਵੇਂ ਪੂਰੇ ਪੰਜਾਬ ਨੇ ਇੱਕ ਸੁਰ ਹੋ ਕੇ ਜੈਕਾਰਾ ਲਾਇਆ ਹੋਵੇ," ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ।"
ਪਿੰਡਾਂ ਵਿੱਚ ਦਿੱਲੀ ਜਾਣ ਲਈ ਤਿਆਰੀਆਂ ਸ਼ੁਰੂ ਹੋ ਗਈ ਸਨ। ਕੀ ਬਜ਼ੁਰਗ ਕੀ ਜਵਾਨ ਹੋਰ ਤਾਂ ਹੋਰ ਮਾਵਾਂ ਭੈਣਾਂ ਵੀ ਨਾਲ ਹੋ ਤੁਰੀਆਂ।
ਪਿੰਡ ਬਡਬਰ ਤੋਂ ਬਚਿੱਤਰ ਸਿੰਘ ਵੀ ਤਿਆਰ ਹੋਣ ਲੱਗਾ, ਤਾਂ ਉਸ ਦਾ ਪੋਤਾ ਪ੍ਰਦੀਪ ਬਾਪੂ ਨੂੰ ਝੋਲਾ ਤਿਆਰ ਕਰਦਾ ਦੇਖ ਬੋਲਿਆ," ਬਾਪੂ ਜੀ , ਤੁਸੀਂ ਕਿੱਧਰ ਦੀ ਤਿਆਰੀ ਕਰ ਰਹੇ ਹੋ।"
ਬਚਿੱਤਰ ਸਿੰਘ ਝੋਲੇ ਵਿੱਚ ਪੱਗਾਂ ਕੁੜਤੇ ਪਜਾਮੇ ਪਾਉਂਦਾ ਬੋਲਿਆ," ਪੁੱਤ ਤੇਰੇ ਪਿਓ ਨੂੰ ਮੈਂ ਆਪ ਫ਼ੌਜ ਵਿੱਚ ਭਰਤੀ ਕਰਵਾਇਆ ਸੀ। ਕੀ ਪਤਾ ਸੀ ਪੁੱਤ ਉਹ ਸ਼ਹੀਦ ਹੋ ਜਾਵੇਗਾ। ਜਦੋਂ ਤੂੰ ਦੋ ਹਫ਼ਤੇ ਦਾ ਸੀ ਉਸ ਨੇ ਘਰ ਛੁੱਟੀ ਆਉਣਾ ਸੀ ਤੈਨੂੰ ਦੇਖਣ ਲਈ, ਉਹ ਆਇਆ ਤਾਂ ਸੀ ਪਰ ਤੈਨੂੰ ਚੁੱਕ ਕੇ ਗਲ ਨਾਲ ਨਹੀਂ ਸੀ ਲਾ ਸਕਿਆ , ਤਰੰਗੇ ਵਿੱਚ ਲਿਪਟ ਕੇ ਆਇਆ ਸੀ।
ਫੇਰ ਪੁੱਤ ਉਸ ਦੇ ਤੁਰ ਜਾਣ ਬਾਅਦ ਤੇਰੇ ਪਿਓ ਦੀ ਪੈਨਸ਼ਨ ਤੇ ਇਸ ਜ਼ਮੀਨ ਦਾ ਹੀ ਸਹਾਰਾ ਰਹਿ ਗਿਆ ਸੀ। ਤੇਰੇ ਪਿਓ ਦਾ ਪਿਆਰ ਤਾਂ ਤੈਥੋਂ ਦੁਸ਼ਮਣ ਨੇ ਖੋਹ ਲਿਆ ਸੀ, ਇਹ ਹੁਣ ਕੌਣ ਲੋਕ ਨੇ ਜੋ ਸਾਡੀਆਂ ਜ਼ਮੀਨਾਂ ਵੀ ਖੋਹਣੀਆਂ ਚਾਹੁੰਦੇ ਨੇ। ਤੈਨੂੰ ਪਿਓ ਵਾਰੇ ਨੂੰ ਹੁਣ ਮੈਂ ਜ਼ਮੀਨ ਵਾਰਾ ਨਹੀਂ ਹੋਣ ਦੇਣਾ। ਮੈਂ ਵੀ ਦਿੱਲੀ ਸੰਘਰਸ਼ ਵਿੱਚ ਚੱਲਿਆ......।"
" ਬਾਪੂ ਐਸ ਉਮਰੇ, ਤੇਰੀ ਤਾਂ ਤਬੀਅਤ ਵੀ ਠੀਕ ਨਹੀਂ ਰਹਿੰਦੀ।" ਪ੍ਰਦੀਪ ਬਾਪੂ ਹੱਥੋਂ ਝੋਲਾ ਖੋਂਹਦਾ ਬੋਲਿਆ," ਤੂੰ ਘਰੇ ਰਹਿ ਬਾਪੂ ਮੈਂ ਚੱਲਿਆ ਜਾਂਦਾ।"
" ਨਹੀਂ ਨਹੀਂ ਮੈਂ ਤੈਨੂੰ ਕਿਤੇ ਨਹੀਂ ਜਾਣ ਦੇਣਾ।" ਪ੍ਰਦੀਪ ਦੀ ਮਾਂ ਘਬਰਾਈ ਹੋਈ ਬੋਲੀ ," ਜੇ ਕੋਈ ਤੇਰੇ ਨਾਲ ਉੱਨੀ ਇੱਕੀ ਹੋ ਗਈ ਤਾਂ ਮੈਂ ਜ਼ਮੀਨ ਕੀ ਛਾਤੀ ਤੇ ਰੱਖਣੀ ਆ...... ਤੇਰੇ ਸਹਾਰੇ ਤਾਂ ਮੈਂ ਦਿਨ ਦਿਨ ਕਰਕੇ ਦਿਨ ਕੱਟੇ ਨੇ .... ।"
ਜਦ ਨੂੰ ਦਰਾਂ ਵਿੱਚ ਆ ਕੇ ਬਚਿੱਤਰ ਸਿੰਘ ਦੇ ਬਚਪਨ ਦੇ ਯਾਰ ਤਰਸੇਮ ਨੇ ਅਵਾਜ ਮਾਰੀ," ਚੱਲ ਬਚਿੱਤਰ ਸਿਆਂ ਟਰੈਕਟਰ ਵਾਲੇ ਤਿਆਰ ਖੜੇ ਤੈਨੂੰ ਉਡੀਕਦੇ ਨੇ।
ਪ੍ਰਦੀਪ ਬਾਪੂ ਦੇ ਝੋਲੇ ਵਿੱਚ ਦਵਾਈਆਂ ਪਾਉਂਦਾ ਬੋਲਿਆ," ਬਾਪੂ ਜੀ ਆਪਣੀ ਦਵਾਈ ਵੇਲੇ ਸਿਰ ਲੈਂਦੇ ਰਹਿਓ..... ਆਪਣਾ ਧਿਆਨ ਰੱਖਿਓ।"
ਅੱਜ ਪੂਰਾ ਮਹੀਨਾ ਹੋ ਗਿਆ ਬਚਿੱਤਰ ਅਤੇ ਤਰਸੇਮ ਨੂੰ ਟਿੱਕਰੀ ਬਾਰਡਰ ਤੇ ਪਿੰਡ ਵਾਲਿਆਂ ਨਾਲ ਸੰਘਰਸ਼ ਤੇ ਬੈਠਿਆਂ ਨੂੰ। ਧੁੰਦ ਕੱਕਰ ਨੇ ਠੰਢ ਤੇ ਪੂਰਾ ਜੋਬਨ ਚੜ੍ਹਾ ਦਿੱਤਾ ਹੈ। ਤੰਬੂ ਦੇ ਬਾਹਰ ਅੱਗ ਮਘਾ ਰੱਖੀ ਹੈ। ਤਰਸੇਮ ਬੋਲਿਆ," ਕੁਦਰਤੀ ਗੱਲ ਹੈ ਪੋਹ ਦੇ ਇਨ੍ਹਾਂ ਦਿਨਾਂ ਵਿੱਚ ਕਹਿਰ ਦੀ ਠੰਢ ਹੋ ਜਾਂਦੀ ਹੈ...... ਬਚਿੱਤਰ ਸਿਆਂ ਮੈਂ ਤਾਂ ਕਹਿੰਦਾ ਸਵੇਰੇ ਟਰਾਲੀ ਪਿੰਡ ਜਾਣੀ ਹੈ ਚੱਲ ਆਪਾਂ ਵੀ ਕੇਰਾਂ ਘਰ ਗੇੜਾ ਮਾਰ ਆਈਏ। ਕੁੱਝ ਦਿਨਾਂ ਬਾਅਦ ਫੇਰ ਮੁੜ ਆਵਾਂਗੇ।"
" ਠੀਕ ਆ ਵੀਰ ।" ਬਚਿੱਤਰ ਸਿੰਘ ਨੇ ਆਪਣੀ ਸਹਿਮਤੀ ਜ਼ਾਹਿਰ ਕਰਦੇ ਨੇ ਕਿਹਾ
ਲੰਗਰ ਛੱਕ ਕੇ ਦੋਵੇਂ ਅੰਦਰ ਤੰਬੂ ਵਿੱਚ ਚਲੇ ਗਏ। ਗੱਲਾਂ ਬਾਤਾਂ ਕਰਦਿਆਂ ਤਰਸੇਮ ਦੀ ਅੱਖ ਲੱਗ ਗਈ। ਬਚਿੱਤਰ ਸਿੰਘ ਨੂੰ ਨੀਂਦ ਨਹੀਂ ਆ ਰਹੀ। ਉਸ ਦਾ ਨਿੱਘ ਨਹੀਂ ਬਣ ਰਿਹਾ। ਬੇਚੈਨੀ ਵਧਦੀ ਜਾ ਰਹੀ ਹੈ। ਬਚਿੱਤਰ ਸਿੰਘ ਨੇ ਝੋਲੇ ਵਿੱਚੋਂ ਦਵਾਈ ਲੱਭਣੀ ਚਾਹੀ ਪਰ ਹਨੇਰੇ ਵਿੱਚ ਕੁੱਝ ਦਿਖਾਈ ਨਹੀਂ ਦਿੱਤਾ। ਉਹ ਫੇਰ ਪੈ ਗਿਆ ਹੈ। ਛਾਤੀ ਵਿੱਚ ਹਲਕਾ ਹਲਕਾ ਦਰਦ ਮਹਿਸੂਸ ਕਰ ਰਿਹਾ ਹੈ ਬਚਿੱਤਰ ਸਿੰਘ ਅਚਾਨਕ ਦਰਦ ਤੇਜ਼ ਹੋ ਗਿਆ, ਉਹ ਤਰਸੇਮ ਨੂੰ ਜਗਾਉਂਦਾ ਬੋਲਿਆ," ਤਰਸੇਮ ਬਾਈ ਲਗਦਾ ਮੇਰੇ ਕੋਲੋਂ ਪਿੰਡ ਨਹੀਂ ਜਾ ਹੋਣਾ। ਮੈਨੂੰ ਲਗਦਾ ਮੇਰਾ ਆਖ਼ਰੀ ਵਕਤ ਆ ਗਿਆ ਹੈ।"
ਤਰਸੇਮ ਘਬਰਾਇਆ ਹੋਇਆ ਉੱਠਿਆ," ਕੀ ਹੋ ਗਿਆ ਬਾਈ।"
ਰਾਤ ਦਾ ਸਮਾਂ, ਪਿੰਡ ਤੋਂ ਦੂਰ, ਬੇਗਾਨਾ ਸ਼ਹਿਰ, ਰਸਤੇ ਬੰਦ, ਕਹਿਰ ਦੀ ਠੰਢ, ਕੋਲ ਕੋਈ ਵਸੀਲਾ ਵੀ ਨਹੀਂ, ਲੈ ਕੇ ਜਾਵੇ ਤਾਂ ਤਰਸੇਮ ਬਚਿੱਤਰ ਸਿੰਘ ਨੂੰ ਕਿੱਥੇ ਲੈ ਕੇ ਜਾਵੇ। ਤਰਸੇਮ ਉੱਠ ਕੇ ਬਚਿੱਤਰ ਸਿੰਘ ਦੇ ਹੱਥ ਪੈਰ ਮਲਣ ਲੱਗਾ।