ਹਰਿਆਣਾ ਕਹਿੰਦਾ ਪੰਜਾਬ ਸਿਆਂ ਕੀ ਹਾਲ ਈ,,
ਪੰਜਾਬ ਕਹਿੰਦਾ ਬਹੁਤ ਹੀ ਵਧੀਆ,, ਰਾਜਸਥਾਨ ਹੈਰਾਨੀ ਜੀ ਨਾਲ ਦੇਖ ਰਿਹਾ ਸੀ। ਕਹਿੰਦਾ ਬਹੁਤ ਵਧੀਆ ਕਿਦਾਂ......? ਮੋਦੀ ਦਾ ਪਾਇਆ ਹੋਇਆ ਗੰਦ ਹਾਲੇ ਸਾਫ ਨਹੀਂ ਹੋਇਆ।
ਪੰਜਾਬ............. ਜੇ ਮੋਦੀ ਗੰਦ ਨਾ ਪਾਉਂਦਾ ਫਿਰ ਅਪਾ ਏਥੇ ਕਿੱਦਾਂ ਮਿਲਦੇ.....? ਸਭ ਕੁੱਝ ਵਾਹਿਗੁਰੂ ਜੀ ਦੇ ਭਾਣੇ ਅੰਦਰ ਹੀ ਹੁੰਦਾ। ਇਸ ਵਿੱਚ ਵੀ ਜਰੂਰ ਕੁੱਝ ਚੰਗਾ ਹੀ ਸੋਚਿਆ ਹੋਉ ਉਸ ਅਕਾਲ ਪੁਰਖ ਨੇ,, ਸਗੋਂ ਇਸ ਅੰਦੋਲਨ ਨੇ ਤਾਂ ਮੇਰੇ ਮਨ ਤੋਂ ਬਹੁਤ ਵੱਡੀ ਚਿੰਤਾ ਖਤਮ ਕਰਤੀ ਹੁਣ ਮੈਂਨੂੰ ਕੋਈ ਦੁੱਖ ਦਰਦ ਨਹੀਂ ਰਿਹਾ। ਮੇਰਾ ਸਾਰਾ ਪਰਿਵਾਰ ਅੱਜ ਮੇਰੇ ਨਾਲ ਖੜ੍ਹਾ ਏ ਮੈਨੂੰ ਹਮੇਸ਼ਾ ਚਿੰਤਾ ਰਹਿੰਦੀ ਸੀ। ਕਿ ਸ਼ਾਇਦ ਜਮੀਰ ਮਰ ਚੁੱਕੀ ਆ ਮੇਰੇ ਬੱਚਿਆਂ ਦੀ ਪਰ ਹੁਣ ਇਹ ਸੰਕਾ ਤੋਂ ਮੁਕਤ ਆ ਮੈ ਹੁਣ ਤਾਂ ਅੱਪਾ ਹੱਕ ਲੈ ਕਿ ਈ ਜਾਣਾ ਵਾਪਸ ਘਰ ਨੂੰ,,
ਹਰਿਆਣਾ...... ਥੋੜ੍ਹਾ ਭਾਵੁਕ ਜਿਹਾ ਹੋ ਕੇ ਬੋਲਿਆ ਹਾਂ ਯਾਰ ਸੱਚੀ ਗੱਲ ਆ ਕਿੱਥੇ ਮਿਲਣਾ ਸੀ ਅਪਾ ਐਨਾਂ ਸਮਾਂ ਇਕੱਠਿਆਂ ਇਕ ਦੂਜੇ ਨੂੰ,,ਮੈ ਵੀ ਸੁਣਦਾ ਹੁੰਦਾ ਸੀ ਖਬਰਾਂ ਤੇਰੇ ਘਰ ਦੀਆਂ ਬਹੁਤ ਦੁੱਖ ਹੁੰਦਾ ਸੀ। ਹੁਣ ਪਤਾ ਲੱਗਾ ਅਖਬਾਰਾਂ ਵਾਲੇ ਹੀ ਮਸਾਲਾ ਜ਼ਿਆਦਾ ਲਗਾ ਦਿੰਦੇ ਰਹੇ। ਮੈਂਨੂੰ ਤਾਂ ਯਾਰ ਇਸ ਗੱਲ ਦੀ ਖੁਸ਼ੀ ਆ ਕਿ ਅੱਜ ਤੂੰ ਮੇਰੇ ਨਾਲ ਆ,,ਮੈ ਅਕਸ਼ਰ ਸੋਚਦਾ ਹੁੰਦਾ ਸੀ ਕਿ ਪੰਜਾਬ ਮੇਰੇ ਤੋਂ ਬਹੁਤ ਦੂਰ ਹੋ ਗਿਆ। ਹੁਣ ਕਦੀ ਅਸੀਂ ਦੋਨੋਂ ਇਕ ਨਹੀਂ ਹੋ ਸਕਦੇ ,,ਪਰ ਅੱਜ ਤੂੰ ਏਨੀ ਲਾਗੇ ਹੋ ਗਿਆ ਤਾਂ ਯਕੀਨ ਜਿਹਾ ਹੀ ਨਹੀਂ ਆ ਰਿਹਾ ਯਾਰਾਂ ਇਦਾਂ ਲੱਗਦਾ ਜਿੱਦਾ ਕੋਈ ਸੁਪਨਾ ਆ ਰਿਹਾ ਹੋਵੇ ।
ਰਾਜਸਥਾਨ......... ਦੋਵਾਂ ਨੂੰ ਅੱਖਾਂ ਭਰੀਆ ਹੋਈਆ ਨਾਲ ਵੇਖ ਰਿਹਾ ਸੀ। ਦਰਦ ਭਰੀ ਅਵਾਜ਼ ਵਿੱਚ ਏਨਾਂ ਹੀ ਬੋਲਿਆ,,ਮੇਰੇ ਕੋਲ ਤਾਂ ਅਲਫਾਜ ਨਹੀਂ ਯਾਰੋ ਕੁਝ ਕਹਿਣ ਨੂੰ,, ਜਿਹਦੇ ਤੁਹਾਡੇ ਵਰਗੇ ਦੋਸਤ ਹੁਣ ਉਹਨੂੰ ਕਾਹਦੀ ਫਿਕਰ,,ਹੁਣ ਤਾਂ ਭਾਵੇਂ ਪੂਰੇ ਰਾਜਸਥਾਨ ਵਿੱਚ ਸੋਕਾ ਪੈਜੇ ਮੈਂਨੂੰ ਪੂਰਾ ਯਕੀਨ ਆ ਕਿ ਤੁਸੀਂ ਮੇਰੇ ਬੱਚਿਆਂ ਨੂੰ ਪਾਣੀ ਬਿਨਾਂ ਨਹੀਂ ਮਰਨ ਦਿਉਗੇ। ਮੈ ਵੀ ਹੁਣ ਚਿੰਤਾ ਤੋਂ ਮੁਕਤ ਆ ਤਿੰਨੇ ਇੱਕ ਦੂਜੇ ਦੇ ਗਲ ਲੱਗ ਕੇ ਬਰਸਾਤ ਵਿਚ ਨਿੰਘ ਮਾਨਣ ਲੱਗੇ। ਤੇ ਉਚੀ ਉਚੀ ਆਵਾਜ਼ਾਂ ਵਿਚ ਬੋਲਣ ਲੱਗੇ ਪੰਜਾਬ, ਹਰਿਆਣਾ, ਰਾਜਸਥਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।ਕਹਿੰਦੇ ਦਿੱਲੀਏ ਹੱਕ ਲੈਕੇ ਜਾਵਾਂਗੇ,, ਸਾਰੀ ਦਿੱਲੀ ਉਹਨਾਂ ਦੀ ਅਵਾਜ਼ ਨਾਲ ਗੂੰਜ ਰਹੀ ਸੀ।
ਦਲਜੀਤ ਕੌਰ