"ਪੱਗੜੀ ਸੰਭਾਲ ਜੱਟਾ ਪੱਗੜੀ ਸੰਭਾਲ"
ਅੱਜ ਲੱਗਦਾ ਧਰਤੀ ਹੇਠਲਾ ਬੌਲਦ ਆਪਣੇ ਸਿੰਗਾਂ ਉੱਤੇ ਚੁੱਕੇ ਸ਼ਾਸਕ ਦੇ ਸਿੰਘਾਸਨ ਨੂੰ ਪਲਟਾ ਕੇ ਧਰਤੀ ਤੇ ਸੁੱਟ ਦੇਵੇਗਾ ।ਇਸੇ ਕਰਕੇ ਅੱਜ ਸ਼ਹਿਨਸ਼ਾਹ ਦੇ ਸ਼ਹਿਰ ਵਿੱਚ ਹਿੱਲ ਜੁੱਲ ਹੋ ਰਹੀ ਹੈ ।ਪਾਪ ਦਾ ਅੰਤ ਹੋ ਰਿਹਾ ਹੈ। ਤੁਸੀਂ ਯਕੀਨ ਰੱਖਣਾ ਤੁਹਾਡੇ ਹਿੱਸੇ ਦੀ ਧਰਤੀ ਅਡੋਲ ਖੜੀ ਰਹੂਗੀ ਅਤੇ ਤੁਸੀਂ ਵੀ ।
ਕਿਉਂਕਿ ਦਰਵੇਸ਼ ਲੋਕ ਜਦ ਬਗਾਵਤ ਕਰਦੇ ਹਨ ਧਰਤੀ ਦੇ ਨਾਲ ਨਲ ਅਸਮਾਨ ਵੀ ਹਿੱਲ ਜਾਂਦਾ ਹੈ।
ਗੱਲ ਉਦੋੰ ਦੀ ਆ ਜਦ 1903 ਵਿੱਚ ਦਿੱਲੀ ਵਿਖੇ ਲਾਰਡ ਕਰਜਨ ਦੀ ਅਗਵਾਹੀ ਹੇਠ ਭਾਰਤੀ ਰਾਜਿਆਂ ਦੀ ਕਾਨਫਰੰਸ ਹੁੰਦੀ ਹੈ।
ਉਸ ਕਾਨਫਰੰਸ ਵਿੱਚ ਇੱਕ ਬੜੀ ਰੌਚਕ ਪਰ ਅਰਥ ਭਰਪੂਰ ਘਟਨਾ ਵਾਪਰਦੀ ਹੈ।
ਹਾਲ ਵਿੱਚ ਸਾਰੇ ਭਾਰਤੀ ਰਾਜੇ ਇੱਕਠੇ ਬੈਠੇ ਵਾਇਸ ਰਾਇ ਦੀ ਉਡੀਕ ਕਰ ਰਹੇ ਸਨ।
ਸਾਹਮਣੇ ਕੁਰਸੀ ਖਾਲੀ ਪਈ ਸੀ ।ਇੰਨੀ ਦੇਰ ਨੂੰ ਇੱਕ ਅੰਗਰੇਜ਼ ਦਾ ਕੁੱਤਾ ਦੌੜ ਕੇ ਜਾ ਕੇ ਕੁਰਸੀ ਤੇ ਬੈਠ ਕੇ ਭੌਕਣ ਲੱਗ ਪਿਆ।
ਹਾਲ ਵਿੱਚ ਜਿਥੇ ਸਾਰੇ ਹੱਸ ਪਏ ਉਥੇ ਭਾਰਤੀ ਰਾਜਿਆਂ ਨੂੰ ਕਿਤੇ ਨਾ ਕਿਤੇ ਸਮਝ ਲੱਗ ਗਈ ਸੀ ਕਿ ਸਾਡੇ ਉੱਤੇ ਇਸ ਨਸਲ ਦੇ ਜਾਨਵਰ ਰਾਜ ਕਰ ਰਹੇ ਹਨ।
ਉਸ ਦਿਨ ਮਗਰੋਂ ਭਾਰਤੀ ਰਾਜਿਆਂ ਅੰਦਰ ਦੇਸ਼ ਦੀ ਅਜਾਦੀ ਲਈ ਬੀ ਫੁੱਟ ਗਿਆ।
ਇਹ ਵੀ ਸੱਚ ਹੈ ਕਿ ਸੋਨੇ ਦੇ ਸ਼ਤਰ ਚੜੇ ਹਾਥੀ ਦੀ ਸਵਾਰੀ ਦੇਖ ਕੇ ।ਫੁਰਤੀਲੇ ਘੌੜਿਆਂ ਤੇ ਸਵਾਰ ਹੋ ਕੇ ਪੋਲੋ ਖੇਲਦੇ ਅਤੇ ਸ਼ੇਰ ਦਾ ਸ਼ਿਕਾਰ ਕਰਦੇ ਦੇਖ ਕੇ ਅਤੇ ਸੁਪਨਿਆਂ ਤੋਂ ਦੂਰ ਅਲੀਸ਼ਾਨ ਮਹਿਲਾਂ ਵਿੱਚ ਰਹਿੰਦੇ ਦੇਖ ਕੇ ਸੋਨੇ ਦੇ ਗਲਾਸਾਂ ਵਿੱਚ ਵਿਸਕੀ ਦੇ ਪੈੱਗ ਟਕਰਾਉਂਦੇ ਭਾਰਤੀ ਰਾਜਿਆਂ ਨੂੰ ਦੇਖ ਕੇ ਅੰਗਰੇਜਾਂ ਨੇ ਹਰ ਹਾਲ ਵਿੱਚ ਭਾਰਤ ਆ ਕੇ ਰਹਿਣ ਦਾ ਸੁਪਨਾ ਲਿਆ ਸੀ।
ਜਿਸ ਸੁਪਨੇ ਨੂੰ ਇਹਨਾਂ ਹੀ ਰਾਜਿਆਂ ਨੇ ਸਵੀਕਾਰ ਕੀਤਾ ਸੀ ਅਤੇ ਅੰਗਰੇਜਾਂ ਦੇ ਸਿਰਾਂ ਉੱਤੇ ਦੀ ਆਰਤੀ ਦੀਆਂ ਥਾਲੀਆਂ ਘੁੰਮਾ ਘੁੰਮਾ ਕੇ ਸਵਾਗਤ ਕੀਤਾ ਸੀ।
ਜਦ ਦਿੱਲੀ ਦੇ ਦਰਬਾਰ ਵਿੱਚ ਵਾਇਰਸ ਰਾਇ ਦੀ ਕੁਰਸੀ ਉੱਤੇ ਬੈਠ ਕੇ ਕੁੱਤਾ ਭੌਕਣ ਲੱਗਾ ਫੇਰ ਇਹਨਾਂ ਨੂੰ ਪਤਾ ਲੱਗਾ ਕਿ ਸਾਡੇ ਉੱਤੇ ਰਾਜ ਕੌਣ ਕਰ ਰਹੇ ਹਨ?
ਅੱਜ ਵੀ ਉਹ ਹੀ ਹਾਲ ਹੈ ਗੱਲ ਵੱਖਰੀ ਹੈ ਅੱਜ ਦਾ ਰਾਜਾ ਭਾਰਤੀ ਹੈ ਅਤੇ ਆਪਣੇ ਹੀ ਦੇਸ਼ ਨੂੰ ਲੁੱਟ ਰਿਹਾ ਹੈ।
ਚੋਰ ਆਪਣੇ ਕਾਰੋਬਾਰ ਵਿੱਚ ਕਦੇ ਕਿਸੇ ਨਾਲ ਲਿਹਾਜ ਨਹੀਂ ਕਰਦਾ।ਭਾਵੇਂ ਉਹਦਾ ਆਪਣਾ ਹੀ ਘਰ ਕਿਉਂ ਨਾ ਹੋਵੇ ਚੋਰੀ ਕਰਨੋ ਵਾਜ ਨਹੀਂ ਆਉਂਦਾ।
ਖੈਰ
ਫਿਰ 1906 ਵਿੱਚ ਕਲਕੱਤੇ ਵਿੱਚ ਬਹੁਤ ਵੱਡਾ ਅੰਦੋਲਨ ਹੁੰਦਾ ਹੈ।ਅੰਗਰੇਜਾਂ ਖਿਲਾਫ ।ਜਿਸ ਵਿੱਚ ਪਹਿਲੀ ਬਾਰ ਇਸ ਅੰਦੋਲਨ ਦੀ ਗਵਾਹੀ ਕਰਦੇ "ਦਾਦਾ ਨਾਰੋਜੀ" ਨੇ ਭਾਸ਼ਣ ਦਿੰਦਿਆਂ ਇੱਕ ਸ਼ਬਦ ਵਰਤਿਆ "ਸਵਰਾਜ" ।
ਭਾਵ ਭਿ੍ਸ਼ਾਟਾਚਾਰ ਤੋਂ ਮੁਕਤੀ, ਹੱਕ ਸੱਚ ਦੀ ਗੱਲ ਇੱਕ ਅੈਸੇ ਦੇਸ਼ ਨੂੰ ਸਿਰਜਣ ਦਾ ਸੁਪਨਾ ਜਿਥੇ ਸਭ ਚੀਜ ਖਾਲਸ ਹੋਵੇ।
ਇਹ ਅੰਦੋਲਨ ਅੰਗਰੇਜਾ ਦੇ ਖਿਲਾਫ ਸੀ,ਪਰ ਅੰਗਰੇਜਾਂ ਨੇ ਜਦ ਇਸ "ਸਵਰਾਜ" ਸ਼ਬਦ ਦਾ ਤਰਜੁਮਾਂ ਕਰ ਕੇ ਦੇਖਿਆ ਤਾਂ ਇਸ ਸ਼ਬਦ ਉੱਤੇ ਪਬੰਧੀ ਲਾਈ ਗਈ ਸੀ।
ਪਰ 1906 ਦੇ ਅੰਦੋਲਨ ਨੇ ਲੋਕਾਂ ਅੰਦਰ "ਸਵਰਾਜ" ਪੈਦਾ ਕਰ ਦਿੱਤਾ ਸੀ।
ਫਿਰ 1907ਵਿੱਚ ਚਾਚਾ ਸਰਦਾਰ ਅਜੀਤ ਸਿੰਘ ,ਉਹਨਾਂ ਦੇ ਵੱਡੇ ਭਰਾ ਸਰਦਾਰ ਕਿਸ਼ਨ ਸਿੰਘ ਅਤੇ ਘਸੀਟਾ ਰਾਮ ਨੇ "ਭਾਰਤ ਮਾਤਾ ਨਾਂ ਦੀ ਸੁਸਾਇਟੀ"ਬਣਾਈ ।
ਲਾਲਾ ਲਾਜਪਤ ਰਾਏ ਨੂੰ ਉਹਨਾਂ ਨੇ ਇਸ ਸੁਸਾਇਟੀ ਦਾ ਹਿੱਸਾ ਬਣਨ ਨੂੰ ਕਿਹਾ ਪਰ ਲਾਲਾ ਜੀ ਚਾਚੇ ਅਜੀਤ ਦੇ ਸੁਭਾਅ ਨੂੰ ਜਾਣਦੇ ਸਨ ਕਿ ਉਹ ਗਰਮ ਸੁਭਾਅ ਅਤੇ ਗਰਮ ਜੋਸ਼ੇ ਸਨ।
ਲਾਲਾ ਜੀ ਅਜਾਦੀ ਠਰੰਮੇ ਅਤੇ ਸਕੀਮ ਨਾਲ ਲੈਣ ਦੇ ਹੱਕ ਵਿੱਚ ਸੀ।
ਉਹ ਸਮੇਂ ਤੋਂ ਪਹਿਲਾਂ ਜੇਲ ਵਿੱਚ ਜਾਣਾ ਨਹੀਂ ਚਾਹੁੰਦੇ ਸਨ।
ਉਹਨਾਂ ਨੇ ਚਾਚਾ ਅਜੀਤ ਸਿੰਘ ਨੂੰ ਕਿਹਾ ਸੀ ਕਿ ,"ਜੇ ਅਸੀਂ ਜੇਲ ਵਿੱਚ ਚਲੇ ਗਏ ਤਾਂ ਲੋਕਾਂ ਅੰਦਰੋਂ ਅਜਾਦੀ ਦੀ ਲਹਿਰ ਬੰਦ ਹੋ ਜਾਵੇਗੀ,ਅਸੀਂ ਸਕੀਮ ਨਾਲ ਚੱਲਣਾ ਹੈ ਅਤੇ ਮਿਸ਼ਨ ਜਾਰੀ ਰੱਖਣਾ ਹੈ ਪਰ ਨਾਲ ਨਾਲ ਗੋਰੀ ਸਰਕਾਰ ਦੀ ਬਦਨੀਤੀ ਨਜਰ ਤੋਂ ਵੀ ਬਚਣਾ ਹੈ"।
ਉਹ ਡਰਦੇ ਸਨ ਕਿ ਰਤਾ ਕੁ ਲਾਪਰਵਾਹੀ ਜਾਂ ਗਰਮ ਜੋਸ਼ੀ ਦਾ ਕਾਰਨ ਅੰਗਰੇਜਾ ਖਿਲਾਫ ਲਾਏ ਮੋਰਚੇ ਢਹਿ ਸਕਦੇ ਹਨ।
ਉਹਨਾਂ ਨੇ ਸਰਦਾਰ ਕਿਸ਼ਨ ਸਿੰਘ ਅਤੇ ਘਸੀਟਾ ਰਾਮ ਦੇ ਇਸ ਭਾਰਤ ਮਾਤਾ ਸੁਸਾਇਟੀ ਵਿੱਚ ਸ਼ਾਮਿਲ ਹੋਣ ਦੇ ਸੱਦੇ ਪੱਤਰ ਨੂੰ ਦੇਖ ਕੇ ਕਿਹਾ,"ਮੈਂ ਸੋਚ ਕੇ ਦੱਸਾਂ ਗਾ"?
ਇਹ ਸੁਸਾਇਟੀ ਅੰਗਰਾਜਾਂ ਦੇ ਖਿਲਾਫ ਸੀ ਜਿਸ ਨੇ ਕਿਸਾਨਾਂ
ਲਈ #ਕਾਲੇ #ਬਿੱਲ ਬਣਾਏ ਸਨ।
ਉਸ ਵੇਲੇ ਗੋਰੀ ਸਰਕਾਰ ਸਾਡੇ ਦੇਸ਼ ਦੀ ਹੁੰਦੀ ਪੈਦਾਵਾਰ ਆਪਣੇ ਦੇਸ਼ ਬਲੈਤ ਲਿਜਾ ਰਹੀ ਹੈ।
ਸਾਡੇ ਬੱਚੇ ਭੁੱਖੇ ਮਰ ਰਹੇ ਹਨ।ਸਾਡੀ ਕਪਾਹ ਦਾ ਘੱਟ ਮੁੱਲ ਸਾਨੂੰ ਦੇ ਕੇ ਸਾਡੀ ਮਿਹਨਤ ਲੁੱਟੀ ਜਾ ਰਹੀ ਹੈ
ਸਾਰੀ ਕਪਾਹ ਮਾਨਚੈਸਟਰ ਲਿਆਂਦੀ ਜਾਂਦੀ ਸੀ ਕੱਪੜੇ ਵਾਸਤੇ।
ਅਸੀਂ ਜਮੀਨ ਤਿਆਰ ਕਰਦੇ ਹਾਂ ਫਸਲ ਉਗਾਉਂਦੇ ਹਾਂ ਇਹ ਗੋਰੀ ਸਰਕਾਰ ਕਮੀਨੇ ਤਰੀਕਿਆਂ ਆਂ ਨਾਲ ਸਾਥੋਂ ਸਾਡੀ ਮਾਲਿਕੀ ਖੋਹਣ ਦੇ ਉਪਰਾਲੇ ਕਰਦੀ ਹੈ।
ਗੋਰੀ ਸਰਕਾਰ ਖੇਤੀ,ਕਾਰਖਾਨੇ,ਕਲਾ ਕਮਜੋਰ ਕਰਨ ਵਿੱਚ ਲੱਗ ਗਈ।
ਉਸਨੇ ਸਭ ਦਾ ਸਭ ਭਾਰਤ ਈਸਟ ਇੰਡੀਆ ਕੰਪਨੀ ਦੇ ਹਵਾਲੇ ਕਰ ਦਿੱਤਾ।
ਭਾਰਤ ਦਾ ਸਾਰਾ ਸਮਾਨ ਇੰਗਲੈਂਡ ਲਿਆਂਦਾ ਜਾਂਦਾ ਪਰ ਬਦਲੇ ਵਿੱਚ ਉਥੋਂ ਭਾਰਤ ਕੁਝ ਨਾ ਆਉਂਦਾ।ਇਸ ਬਦਲੇ ਦੇਸ਼ ਗਰੀਬ ਹੁੰਦਾ ਗਿਆ।
ਜਦ ਵਲੈਤੀ ਵਸਤਾਂ ਭਾਰਤੀ ਸਮਾਨ ਨਾਲ ਤਿਆਰ ਹੋ ਕੇ ਮੁੜ ਭਾਰਤ ਆਉਣ ਲੱਗੀਆਂ ਤਾਂ ਉਹਨਾਂ ਉੱਤੇ ਟੈਕਸ ਲੱਗਣ ਲੱਗਾ ।
ਉਹ ਟੈਕਸ ਇੰਨਾ ਜਿਆਦਾ ਸੀ ਕਿ ਭਾਰਤ ਦੇ ਵਪਾਰ ਨੂੰ ਢਾਹ ਲੱਗ ਗਈ।
ਭੁੱਖ ਮਰੀ ਕਾਰਨ ਪਲੇਗ ਵਰਗੀਆਂ ਬਿਮਾਰੀਆਂ ਫੈਲ ਗਈਆਂ।
ਦੇਸ਼ ਦੇ ਲੋਕ.ਭੁੱਖ ਕਰਕੇ ਮਰਨ ਲੱਗੇ ।
ਫਿਰ ਭਾਰਤ ਦਾ "ਦੇਸੀ ਜਹਾਜ ਸੀ" ਉਸ ਦੀ ਪੁਰਾਤਨਤਾ ਅੰਗਰੇਜ਼ਾਂ ਨੇ ਇਹ ਕਹਿ ਕੇ ਖਤਮ ਕੀਤੀ ਕਿ ਸਾਨੂੰ ਇਸ ਜਹਾਜ਼ ਦੀ ਲੋੜ ਨਹੀਂ ।
ਬਸ ਉਸ ਦੌਰ ਵੇਲੇ ਭਾਰਤ ਦੇ ਬਿਨਾਸ਼ ਦਾ ਮੁੱਢ ਬੱਝ ਗਿਆ।
ਭਾਰਤ ਵਾਸੀਆਂ ਤੋਂ ਜਬਰਨ ਨੀਲ ਦੀ ਖੇਤੀ ਕਰਾਈ ਜਾਂਦੀ।
ਉਹ ਬੰਗਾਲ ਦੇ ਲੋਕਾਂ ਨੂੰ ਡੇਢ ਆਨਾ ਰੋਜ਼ ਪ੍ਰਤੀ ਵਾਹੀਕਾਰ ਦਿੰਦੇ ।ਫਸਲ ਦਾ ਮੁੱਲ ਗੋਰੀ ਸਰਕਾਰ ਆਪ ਤਹਿ ਕਰਦੀ।
ਲੋਕਾਂ ਨੂੰ ਉਸੇ ਤਰਾਂ ਦੀ ਖੇਤੀ ਕਰਨ ਨੂੰ ਕਹਿੰਦੀ।