ਬਚਿੱਤਰ ਸਿੰਘ ਦਰਦ ਭਰੀ ਅਵਾਜ਼ ਵਿੱਚ ਬੋਲਿਆ," ਤਰਸੇਮ ਵੀਰ ਮੇਰੇ ਪੋਤੇ ਨੂੰ ਜਾ ਕੇ ਜ਼ਰੂਰ ਦੱਸੀਂ ਕੇ ਉਸ ਦਾ ਦਾਦਾ ਉਸ ਦੀ ਜ਼ਮੀਨ ਬਚਾਉਣ ਲਈ ਆਖ਼ਰੀ ਸਾਹ ਤੱਕ ਲੜਦਾ ਰਿਹਾ। ਉਸ ਨੂੰ ਦੱਸੀਂ ਕਿ ਆਪਣੇ ਹੱਕ ਹਕੂਕ ਲਈ ਲੜਨਾ ਪੈਂਦਾ, ਖੜਨਾ ਪੈਂਦਾ। ਉਸ ਨੂੰ ਕਹੀ ਕੇ ਬਜ਼ੁਰਗਾਂ ਦੀ ਨਿਸ਼ਾਨੀ ਬਚਾਉਣ ਲਈ ਅਗਲੀ ਟਰਾਲੀ ਵਿੱਚ ਉਹ ਜ਼ਰੂਰ ਆਵੇ ਤੇ ਜਿਹੜੀ ਜੰਗ ਮੈਂ ਅਧੂਰੀ ਛੱਡ ਚੱਲਿਆਂ, ਉਹ ਆਵੇ ਤੇ ਮੇਰੀ ਥਾਂ ਲੜੇ ਤੇ ਜਿੱਤ ਕੇ ਜਾਂ ਸ਼ਹੀਦ ਹੋ ਕੇ ਜਾਵੇ।
ਨਾਲੇ ਇਨ੍ਹਾਂ ਦੇਸ਼ ਵਾਸੀਆਂ ਨੂੰ ਜ਼ਰੂਰ ਦੱਸੀਂ ਜਿਨ੍ਹਾਂ ਨੇ ਆਪਣੇ ਪੁੱਤ ਆਪ ਦੇਸ਼ ਦੀ ਰਾਖੀ ਲਈ ਤੋਰੇ ਹੋਣ ਉਹ ਆਤੰਕਵਾਦੀ ਨਹੀਂ ਹੁੰਦੇ..... ਪਰ ਹਾਂ ਅਸੀਂ ਅੱਤਵਾਦੀ ਜ਼ਰੂਰ ਹਾਂ ਅਸੀਂ ਜ਼ਿੰਦਗੀ ਵਿੱਚ ਜਿਹੜਾ ਵੀ ਕੰਮ ਕੀਤਾ ..... ਅੱਤ ਕਰਵਾਈ ਹੈ ਅੱਤ।" ਦਰਦ ਤੋਂ ਜੋਸ਼ ਭਰੀ ਅਵਾਜ ਹੋ ਗਈ ਹੈ ਬਚਿੱਤਰ ਸਿੰਘ ਦੀ
ਚੰਗਾ ਵੀਰੇਓ , " ਆਖ਼ਰੀ ਸਲਾਮ ਕਬੂਲ ਕਰਿਓ। ਜੰਗ ਜਾਰੀ....."
ਇੱਕ ਹੰਝੂ ਵਹਿ ਤੁਰਿਆ ਬਚਿੱਤਰ ਸਿੰਘ ਦੀ ਅੱਖ ਵਿੱਚੋਂ ..... ਤਰਸੇਮ ਹੰਝੂ ਸਾਫ਼ ਕਰਦਾ ਬੋਲਿਆ........ ਬਚਿੱਤਰ ਸਿਆਂ ਜ਼ਰੂਰ ਜਿੱਤਾਂਗੇ ਬਾਈ ਆਪਾਂ ਜ਼ਰੂਰ ਜਿੱਤਾਂਗੇ........ ਇਹ ਕੁਰਬਾਨੀਆਂ ਅਜਾਈਂ ਨਹੀ ਜਾਣ ਦਿਆਂਗੇ।
" ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। "
" ਜ਼ਿੰਦਾਬਾਦ " ਇਹ ਹੈ ਆਖ਼ਰੀ ਬੋਲ ਬਚਿੱਤਰ ਸਿੰਘ ਦਾ।
ਰਘਵੀਰ ਵੜੈਚ
+919914316868