ਮੀਂਹ ਆਉਣ ਤੋਂ ਪਹਿਲਾਂ ਘਰ ਵਿੱਚ ਕਾਹਲ ਪੈ ਜਾਂਦੀ । ਕਦੇ ਚੁੱਲ੍ਹੇ ਤੰਦੂਰ ਢੱਕਣ ਦਾ ਫ਼ਿਕਰ .. ਕਿੱਧਰੇ ਬਾਲਣ ਨੂੰ ਛੱਤ ਥੱਲੇ ਰੱਖਣ ਦਾ ਫ਼ਿਕਰ ਤੇ ਸਾਰਾ ਸਮਾਨ ਕਾਹਲੀ ਕਾਹਲੀ ਸੰਭਾਲ਼ਣਾ । ਘਰ ਵੀ ਕੱਚੇ ਤੇ ਵਿਹੜੇ ਵੀਕੱਚੇ ਹੁੰਦੇ ਸਨ । ਮੀਂਹ ਪੈਣ ਲੱਗਦਾ ਤਾਂ ਛੱਤਾਂ ਵੀ ਚਿਉਣ ਲੱਗ ਜਾਂਦੀਆਂ ।ਮੀਂਹ ਰੁੱਕਣ ਤੋਂ ਬਾਅਦ ਬੱਚਿਆਂ ਨੇ ਵਿਹੜੇ ਵਿੱਚ ਬਾਹਰ ਨਿਕਲਣਾ ਤਾਂ ਦਾਦੀ ਨੇ ਗਾਲਾਂ ਕੱਢਣੀਆਂ ਕੇ ਵਿਹੜਾ ਪੁੱਟ ਦੇਣਗੇ .. ਮਸਾਂ ਲਿੱਪਿਆ ਸੀ ।ਕਦੇ ਬੱਚਿਆਂ ਨੇ ਗਿੱਲੇ ਵਿਹੜੇ ਵਿੱਚ ਬਾਥਰੂਮ ਦਾ ਬਹਾਨਾ ਬਣਾ ਕੇ ਬਾਹਰ ਨਿਕਲਣਾ ਤਾਂ ਤਿਲਕ ਕੇ ਡਿੱਗ ਪੈਣਾ।ਸਾਰੇ ਕੱਪੜੇ ਚਿੱਕੜ ਨਾਲ ਲਿੱਬੜ ਜਾਂਦੇ । ਮਾਂ ਨੇ ਨਲਕੇ ਤੇ ਲਿਜਾ ਕੇ ਨਹਾਉਣਾ ਤੇ ਨਾਲ ਨਾਲ ਛਿੱਤਰ ਪਰੇਡ ਕਰੀ ਜਾਣੀ । ਅੱਜ ਦਾ ਮਾਹੌਲ ਤੇ ਰਹਿਣ ਸਹਿਣ ਬਿੱਲਕੁਲ ਬਦਲ ਚੁੱਕਾ ਹੈ । ਘਰਾਂ ਵਿੱਚ ਪਤਾ ਹੀ ਨਹੀਂ ਲੱਗਦਾ ਕੇ ਮੀਂਹ ਪਿਆ ਸੀ ਤੇ ਦਸ ਮਿੰਟ ਵਿੱਚ ਵਿਹੜਾ ਸੁੱਕ ਜਾਂਦਾ ਹੈ ।
ਮੀਂਹ ਦੇ ਦਿਨ ਦਾ ਅਜੀਬ ਜਿਹਾ ਆਨੰਦ ਅੱਜ ਵੀ ਕਦੇ ਕਦੇ .. ਮਿੱਟੀ ਦੀ ਮਹਿਕ ਦੇ ਜਾਂਦਾ ਹੈ । ਨਹੀਂ ਭੁੱਲਣੇ ਬਚਪਨ ਦੇ ਉਹ ਬੇ ਪ੍ਰਵਾਹੀਆਂ ਵਾਲੇ ਦਿਨ ...!
ਮੀਂਹ ਦੇ ਦਿਨ ਦਾ ਅਜੀਬ ਜਿਹਾ ਆਨੰਦ ਅੱਜ ਵੀ ਕਦੇ ਕਦੇ .. ਮਿੱਟੀ ਦੀ ਮਹਿਕ ਦੇ ਜਾਂਦਾ ਹੈ । ਨਹੀਂ ਭੁੱਲਣੇ ਬਚਪਨ ਦੇ ਉਹ ਬੇ ਪ੍ਰਵਾਹੀਆਂ ਵਾਲੇ ਦਿਨ ...!