ਅਗਿਆਤ


Гео и язык канала: не указан, не указан
Категория: не указана


Похожие каналы

Гео и язык канала
не указан, не указан
Категория
не указана
Статистика
Фильтр публикаций




ਖੜਕਵਾਂ ਵਿਚਾਰ

ਸਾਂਝੇ ਨਿਸ਼ਾਨੇ ਦੀ ਪੂਰਤੀ ਲਈ ਸੰਗਠਿਤ ਢਾਂਚਾ ਹੋਣਾ ਅਤਿ ਜ਼ਰੂਰੀ ਹੈ, ਪਰ ਜਿਸ ਦਿਨ ਸੰਗਠਨ 1 ਤੋਂ 2 ਹੋ ਜਾਣ ਤਾਂ ਨਿਸ਼ਾਨਾ ਦੂਰ ਹੋਣਾ ਸ਼ੁਰੂ ਹੋ ਜਾਂਦਾ ਹੈ...

ਅਗਿਆਤ




ਖੜਕਵਾਂ ਵਿਚਾਰ

ਪੰਜਾਬ ਨਾਲ ਦੁਸ਼ਮਣੀ ਕਮਾਉਣ ਲਈ ਹੁਣ ਮੁਗਲਾਂ ਜਾਂ ਅੰਗਰੇਜ਼ਾਂ ਦਾ ਸਾਥ ਦੇਣ ਦੀ ਲੋੜ ਨਹੀਂ, ਮੌਜੂਦਾ ਭਾਰਤੀ ਹਕੂਮਤੀ ਸਿਸਟਮ ਦਾ ਸਮਰਥਨ ਕਰਦੇ ਰਹੋ, ਇਹ ਵੀ ਓਹੀ ਕੰਮ ਹੈ...

ਅਗਿਆਤ




ਟੋਟਕਾ

ਕਿਤਾਬ ਨੇ ਦਾਰੂ ਦੀ ਬੋਤਲ ਨੂੰ ਮੇਹਣਾ ਮਾਰਿਆ, ਤੈਨੂੰ ਸ਼ਰਮ ਨਾ ਆਈ, ਹੁਣ ਮੇਰੇ ਸੋਹਣੇ ਪੰਜਾਬ ਦੀ ਧਰਤੀ 'ਤੇ ਲਾਇਬ੍ਰੇਰੀ ਦਾ ਬੋਰਡ ਲਾ ਕੇ ਵਿਕਣਾ ਸ਼ੁਰੂ ਕਰਤਾ..!!

ਬੋਤਲ ਨੇ ਮੁਸਕੜੀਏਂ ਕਿਹਾ, ਜਦੋਂ 'ਠੇਕਾ ਕਿਤਾਬ' ਸ਼ੁਰੂ ਕੀਤਾ ਸੀ, ਓਦੋਂ ਥੋਡੀ ਸ਼ਰਮ ਕਿੱਥੇ ਸੀ..!!

ਅਗਿਆਤ @Agiyat




ਖੜਕਵਾਂ ਵਿਚਾਰ

ਉਹ ਵਿਅਕਤੀ ਜੋ ਭੀੜ ਮਗਰ ਲੱਗਦਾ ਹੈ, ਭੀੜ ਤੋਂ ਅੱਗੇ ਨਹੀਂ ਜਾ ਸਕਦਾ। ਪਰ ਇਕੱਲਾ ਚੱਲ ਰਿਹਾ ਵਿਅਕਤੀ ਓਥੇ ਵੀ ਪਹੁੰਚ ਸਕਦਾ ਹੈ ਜਿੱਥੇ ਪਹਿਲਾਂ ਕੋਈ ਨਹੀਂ ਪਹੁੰਚਿਆ...

ਅਗਿਆਤ




ਅਖੌਤੀ ਲੋਕਤੰਤਰ

ਮਰਦ ਉਦੋਂ ਤੱਕ ਗੁਨਾਹਗਾਰ ਹੈ ਜਦੋਂ ਤੱਕ ਬੇਗੁਨਾਹ ਸਾਬਿਤ ਨੀ ਹੁੰਦਾ, ਔਰਤ ਉਦੋਂ ਤੱਕ ਬੇਗੁਨਾਹ ਹੈ ਜਦੋਂ ਤੱਕ ਗੁਨਾਹਗਾਰ ਸਾਬਤ ਨੀ ਹੁੰਦੀ...

ਅਗਿਆਤ




ਖੜਕਵਾਂ ਵਿਚਾਰ

ਮੌਜੂਦਾ ਸਰਕਾਰੀ ਲੁਟੇਰਿਆਂ ਦਾ ਮੁਕਾਬਲਾ ਸ਼ਾਂਤੀ, ਗੱਲਬਾਤ, ਸੰਵਾਦ, ਵੋਟਾਂ, ਕਾਨੂੰਨ ਵਗੈਰਾ ਨਾਲ ਨਹੀਂ, ਸਿਰਫ਼ ਗੋਲੀ ਨਾਲ ਕੀਤਾ ਜਾ ਸਕਦਾ...

ਅਗਿਆਤ




ਖੜਕਵਾਂ ਵਿਚਾਰ

ਜੇ ਕਿਸੇ ਕੋਲ ਰਹਿਣ ਲਈ ਘਰ ਨਹੀਂ ਤਾਂ ਇਸਦਾ ਮਤਲਬ ਇਹ ਨਹੀਂ ਕਿ ਉਸਨੂੰ ਜੀਣ ਦਾ ਹੱਕ ਨਹੀਂ...

ਅਗਿਆਤ




ਖੜਕਵਾਂ ਵਿਚਾਰ

ਤੁਹਾਡੇ ਕਿਸੇ ਨਜ਼ਦੀਕੀ 'ਚ ਕਿਸੇ ਕੰਮ ਦੀ ਖਾਸੀਅਤ ਹੈ ਪਰ ਕੁੱਝ ਕਮੀਆਂ ਵੀ ਹਨ ਤਾਂ ਉਸਨੂੰ ਸਮਝਾਉਣਾ ਤੁਹਾਡਾ ਫ਼ਰਜ਼ ਹੈ, ਪਰ ਜੇ ਉਹ ਸਮਝਣਾ ਹੀ ਨਾ ਚਾਹਵੇ ਤਾਂ ਆਖਰੀ ਕੋਸ਼ਿਸ਼ ਵਜੋਂ ਉਸਤੋਂ ਦੂਰ ਹੋ ਜਾਵੋ... ਤੇ ਜੇ ਕੋਈ ਉਲਟਾ ਤੁਹਾਨੂੰ ਟੈਨਸ਼ਨ ਦੇਣਾ ਜਾਂ ਨੁਕਸਾਨ ਪੁਚਾਉਣਾ ਸ਼ੁਰੂ ਕਰ ਦੇਵੇ ਤਾਂ ਉਸਨੂੰ ਹਮੇਸ਼ਾ ਲਈ ਆਪਣੀ ਜ਼ਿੰਦਗੀ 'ਚੋਂ ਦਫ਼ਾ ਕਰ ਦੇਵੋ...

ਅਗਿਆਤ




ਖੜਕਵਾਂ ਵਿਚਾਰ

ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਉਂਦੇ ਹੋ ਕਿ ਦੂਜਿਆਂ ਨੂੰ ਪਿੱਛੇ ਛੱਡ ਕੇ ਅੱਗੇ ਵਧਣਾ ਹੈ, ਤਾਂ ਤੁਸੀਂ ਇਹ ਸਿਖਾ ਰਹੇ ਹੁੰਦੇ ਹੋ ਕਿ ਤੁਹਾਡੇ ਆਸ-ਪਾਸ ਦੇ ਲੋਕ ਤੁਹਾਡੇ ਦੋਸਤ ਨਹੀਂ ਬਲਕਿ ਦੁਸ਼ਮਣ ਹਨ...

ਅਗਿਆਤ




ਮਿੰਨੀ ਕਹਾਣੀ

ਸਾਰੇ ਉਸਦੀ ਕਬਰ 'ਤੇ ਫੁੱਲ ਭੇਟ ਕਰ ਰਹੇ ਸਨ ਤੇ ਨਕਲੀ ਜਿਹੇ ਚਿਹਰੇ ਬਣਾ ਇੱਕ-ਦੂਜੇ ਦੇ ਗਲ ਲੱਗ ਫੋਟੋ ਕਰਾ ਰਹੇ ਸਨ। ਉਹ ਅਖੀਰ 'ਤੇ ਆਇਆ, ਦੂਜਿਆਂ ਨੂੰ ਦੇਖ ਉਸਨੇ ਵੀ ਇੱਕ ਡੱਕਾ ਜਿਹਾ ਕਬਰ 'ਤੇ ਰੱਖਿਆ, ਕਾਫ਼ੀ ਸਮਾਂ ਬੈਠਾ ਹੰਝੂ ਕੇਰਦਾ ਰਿਹਾ ਤੇ ਫਿਰ ਵਾਪਸ ਚਲਾ ਗਿਆ। ਉਸਦੀ ਫੋਟੋ ਖਿੱਚਣ ਵਾਲਾ ਜਾਂ ਗਲ ਲਾਉਣ ਵਾਲਾ ਕੋਈ ਨਹੀਂ ਸੀ, ਕਿਉਂਕਿ ਉਹ ਇੱਕ ਅਵਾਰਾ ਕੁੱਤਾ ਸੀ, ਜਿਸਨੂੰ ਕਬਰ ਅੰਦਰਲਾ ਇਨਸਾਨ ਕੁੱਝ ਮਹੀਨਿਆਂ ਤੋਂ ਰੋਜ਼ ਆਪਣੇ ਹਿੱਸੇ 'ਚੋਂ ਬੁਰਕੀ ਪਾਉਂਦਾ ਸੀ...

@Agiyat

Показано 20 последних публикаций.

176

подписчиков
Статистика канала